*ਮੰਗਲਵਾਰ ਤੋਂ ਸ਼ਾਮ ਪੰਜ ਵਜੇ ਤੱਕ ਦੁਕਾਨਾਂ ਬੰਦ ਕਰਨ ਦੇ ਅਦੇਸ਼ ਤੇ ਛੇ ਵਜੇ ਤੋਂ ਨਾਈਟ ਕਰਫ਼ਿਊ ਸ਼ੁਰੂ*
*ਸ਼ਨੀਵਾਰ ਅਤੇ ਐਤਵਾਰ ਨੂੰ ਰਹੇਗਾ ਮੁੰਕਮਲ ਵੀਕੈਂਡ ਲਾਕਡਾਊਨ*
*ਸੂਬੇ ਵਿੱਚ ਕੋਰੋਨਾ ਵੈਕਸੀਨ ਹੋਈ ਖ਼ਤਮ, ਆਕਸੀਜਨ ਦੀ ਕਮੀ ਨੂੰ ਵੇਖਦੇ ਹੋਏ ਬਠਿੰਡਾ ਰਿਫਾਇਨਰੀ ਨੂੰ ਹਸਪਤਾਲ ਵਿੱਚ ਤਬਦੀਲ ਕਰਨ ਦਾ ਅੇੈਲਾਨ*
Post. V news 24
By. Vijay Kumar Raman
On. April 26, 2021ਚੰਡੀਗੜ੍ਹ, (ਬਿਓਰੋ):- ਕੋਰੋਨਾ ਮਹਾਮਾਰੀ ਦੇ ਲਗਾਤਾਰ ਵੱਧਦੇ ਪ੍ਰਕੋਪ ਨੂੰ ਵੇਖ ਕੇ ਪੰਜਾਬ ਸਰਕਾਰ ਨੇ ਸਖ਼ਤ ਆਦੇਸ਼ ਲਾਗੂ ਕੀਤੇ ਹਨ। ਸੂਬਾ ਸਰਕਾਰ ਨੇ ਕੱਲ੍ਹ ਤੋਂ ਪੰਜ ਵਜੇ ਤੱਕ ਦੁਕਾਨਾਂ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਨੇ ਤੇ ਸ਼ਾਮ ਛੇ ਵਜੇ ਤੋਂ ਨਾਈਟ ਕਰਫ਼ਿਊ ਸ਼ੁਰੂ ਹੋ ਜਾਵੇਗਾ ਜੋ ਕਿ ਅਗਲੇ ਦਿਨ ਸਵੇਰੇ 5 ਵਜੇ ਤੱਕ ਜਾਰੀ ਰਹੇਗਾ । ਸੂਬੇ ਵਿੱਚ ਕੋਵਡ ਵੈਕਸੀਨ ਲੱਗਭੱਗ ਖ਼ਤਮ ਹੋ ਚੁੱਕੀ ਹੈ ਤੇ ਆਕਸੀਜਨ ਦੀ ਕਮੀ ਨੂੰ ਵੇਖਦੇ ਹੋਏ ਬਠਿੰਡਾ ਰਿਫਾਇਨਰੀ ਨੂੰ ਹਸਪਤਾਲ ਵਿੱਚ ਤਬਦੀਲ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸ਼ਨੀਵਾਰ ਅਤੇ ਐਤਵਾਰ ਨੂੰ ਵੀਕੈਂਡ ਲਾਕਡਾਊਨ ਜਾਰੀ ਕਰਨ ਦੇ ਆਦੇਸ਼ ਦਿੱਤੇ ਗਏ ਹਨ।
0 Comments