* ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜਨਮ 130 ਵੇ ਦਿਨ ਨੂੰ ਸਮਰਪਿਤ ਇਕ ਵਿਸ਼ੇਸ਼ ਸਮਾਗਮ ਅੰਬੇਡਕਰ ਸੈਨਾ ਮੂਲ ਨਿਵਾਸੀ ਜਲੰਧਰ ਵੱਲੋਂ ਮੁਹੱਲਾ ਸੰਤੋਖਪੁਰਾ ਚ ਸ਼ਰਧਾ ਨਾਲ ਕਰਵਾਇਆ *


* ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜਨਮ 130 ਵੇ ਦਿਨ ਨੂੰ ਸਮਰਪਿਤ ਇਕ ਵਿਸ਼ੇਸ਼ ਸਮਾਗਮ ਅੰਬੇਡਕਰ ਸੈਨਾ ਮੂਲ ਨਿਵਾਸੀ ਜਲੰਧਰ ਵੱਲੋਂ ਮੁਹੱਲਾ ਸੰਤੋਖਪੁਰਾ ਚ ਸ਼ਰਧਾ ਨਾਲ ਕਰਵਾਇਆ * 

*ਡਾ. ਅੰਬੇਡਕਰ ਜੀ ਨੇ ਦੇਸ਼ ਦੀ ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਸਥਿਤੀ ਨੂੰ ਆਪਣੀ ਵਿਚਾਰਧਾਰਾ ਨਾਲ ਨਵੀਂ ਦਿਸ਼ਾ ਦਿੱਤੀ- ਹਰਭਜਨ ਚੋਪੜਾ* 

*ਡਾ. ਬੀ. ਆਰ. ਅੰਬੇਡਕਰ ਜੀ ਨੇ ਸੰਵਿਧਾਨ ਦੀ ਰਚਨਾ ਕਰ ਕੇ ਹਰ ਵਰਗ ਨੂੰ ਸਮਾਨ ਅਧਿਕਾਰ ਦਿੱਤੇ-- ਚੰਦਨ ਗਰੇਵਾਲ* 

Post.   V news 24
    By.   Vijay Kumar Raman
   On.    27 April
ਜਲੰਧਰ, 27 ਅਪ੍ਰੈਲ (ਵਿਜੈ ਕੁਮਾਰ ਰਮਨ):-ਅੰਬੇਡਕਰ ਸੈਨਾ ਮੂਲ ਨਿਵਾਸੀ ਜਲੰਧਰ ਵੱਲੋਂ ਬੀਤੇ ਦਿਨ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਨ ਨੂੰ ਸਮਰਪਿਤ ਇਕ ਵਿਸ਼ੇਸ਼ ਸਮਾਗਮ ਮੁਹੱਲਾ ਸੰਤੋਖਪੁਰਾ ਗਲੀ ਨੰਬਰ 9 ਦੇ ਬਾਹਰ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਪ੍ਰਗਤੀ ਕਲਾ ਕੇਂਦਰ ਲਾਂਦੜਾ ਦੀ ਨਾਟਕ ਮੰਡਲੀ ਨੇ ਬਾਬਾ ਸਾਹਿਬ ਜੀ ਦੇ ਜੀਵਨ ਅਤੇ ਸੰਘਰਸ਼ ਅਤੇ ਮੌਜੂਦਾ ਸਮੇਂ ਵਿਚ ਉਨ੍ਹਾਂ ਦੀਆਂ ਸਿੱਖਿਆਵਾਂ ਦੇ ਮਹੱਤਵ ਉੱਤੇ ਚਾਨਣਾ ਪਾਉਂਦੇ ਹੋਏ ਨਾਟਕ ਪੇਸ਼ ਕੀਤਾ। ਇਸ ਮੌਕੇ ਉਚੇਚੇ ਤੌਰ ’ਤੇ ਪਹੁੰਚੇ ਚੰਦਨ ਗਰੇਵਾਲ ਨੇ ਕਿਹਾ ਕਿ  ਡਾ. ਬੀ. ਆਰ. ਅੰਬੇਡਕਰ ਜੀ ਨੇ ਸੰਵਿਧਾਨ ਦੀ ਰਚਨਾ ਕਰ ਕੇ ਹਰ ਵਰਗ ਨੂੰ ਸਮਾਨ ਅਧਿਕਾਰ ਦਿੱਤੇ। ਉਨ੍ਹਾਂ ਕਿਹਾ ਕਿ ਦੇਸ਼ ਦੀ ਕੋਈ ਵੀ ਤਾਕਤ ਜਿੰਨੀ ਮਰਜ਼ੀ ਸ਼ਕਤੀਸ਼ਾਲੀ ਹੋਵੇ, ਜਿੰਨੀ ਦੇਰ ਅੰਬੇਡਕਰਵਾਦੀ ਜਿਉਂਦੇ ਹਨ ਸੰਵਿਧਾਨ ਦਾ ਕੁਝ ਵੀ ਨਹੀਂ ਵਿਗਾੜ ਸਕਦੀ। ਇਸ ਮੌਕੇ ਅਕਾਲੀ ਦਲ ਐੱਸ. ਸੀ. ਵਿੰਗ ਜਲੰਧਰ ਸ਼ਹਿਰੀ ਦੇ ਪ੍ਰਧਾਨ ਹਰਭਜਨ ਚੋਪੜਾ ਨੇ ਕਿਹਾ ਕਿ ਡਾ. ਅੰਬੇਡਕਰ ਜੀ ਨੇ ਦੇਸ਼ ਦੀ ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਸਥਿਤੀ ਨੂੰ ਆਪਣੀ ਵਿਚਾਰਧਾਰਾ ਨਾਲ ਨਵੀਂ ਦਿਸ਼ਾ ਦਿੱਤੀ। ਇਸ ਮੌਕੇ ਸਾਬਕਾ ਕੌਂਸਲਰ ਦਿਨੇਸ਼ ਢੱਲ, ਸਾਬਕਾ ਕੌਂਸਲਰ ਅਮਿਤ ਢੱਲ, ਸ਼੍ਰੋਮਣੀ ਨੇ ਡਾ. ਭੀਮ ਰਾਓ ਅੰਬੇਡਕਰ ਜੀ ਦੇ 130ਵੇਂ ਜਨਮ ਦਿਨ ਨੂੰ ਸਮਰਪਿਤ ਇਸ ਪ੍ਰੋਗਰਾਮ ਦੀ ਸਫ਼ਲਤਾ ਲਈ ਪ੍ਰਬੰਧਕ ਕਮੇਟੀ ਨੂੰ ਵਧਾਈ ਦਿੱਤੀ। ਇਸ ਮੌਕੇ ਸਿੱਖਿਆ ਲਈ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ 150 ਦੇ ਲਗਭਗ ਵਿਦਿਆਰਥੀਆਂ ਨੂੰ ਵਿੱਦਿਅਕ ਸਮੱਗਰੀ ਭੇਟ ਕੀਤੀ ਗਈ। ਸਮਾਗਮ ਦੀ ਸਫ਼ਲਤਾ ਲਈ ਯੋਗਦਾਨ ਪਾਉਣ ਵਾਲੇ ਸਾਰੇ ਮਹਿਮਾਨਾਂ ਅਤੇ ਦਾਨੀ ਸੱਜਣਾਂ ਨੂੰ ਅੰਤ ਵਿਚ ਪ੍ਰਬੰਧਕ ਕਮੇਟੀ ਵੱਲੋਂ ਉਚੇਚੇ ਤੌਰ ’ਤੇ ਸਨਮਾਨਤ ਕੀਤਾ ਗਿਆ। ਸੰਸਥਾ ਦੇ ਜ਼ਿਲਾ ਪ੍ਰਧਾਨ ਹਰਭਜਨ ਸੰਧੂ, ਬਾਲ ਕ੍ਰਿਸ਼ਨ ਬਾਲੀ, ਜਨਰਲ ਸਕੱਤਰ ਅਮਰਨਾਥ ਮਹੇ, ਮੋਨੂੰ, ਅੇੈਡਵੋਕੇਟ ਮਨੋਜ ਕੁਮਾਰ, ਬਲਵਿੰਦਰ ਕੁਮਾਰ, ਰਾਜ ਕੁਮਾਰ ਕਰਿਆਨਾ ਸਟੋਰ ਵਾਲੇ, ਸੱਤਪਾਲ ਸੱਤੀ, ਮਹਿੰਦਰਪਾਲ ਸੰਤੋਖਪੁਰਾ, ਡਾ. ਵਿਜੇ, ਵਿਜੇ ਕੁਮਾਰ, ਕਰਨੈਲ ਸੰਤੋਖਪੁਰੀ, ਭੁਪਿੰਦਰ ਸਿੰਘ ਭਿੰਦਾ, ਅਮਨ ਨਾਇਰ, ਅੰਮਿਤਪਾਲ, ਇਸ਼ਾਕ ਸਹੋਤਾ, ਭੁਪਿੰਦਰ ਸਿੰਘ, ਧਰਮਵੀਰ, ਰੋਹਿਤ, ਅੰਕੁਸ਼, ਸੌਰਵ, ਗੋਪੀ, ਵਿਸ਼ਾਲ ਸੰਧੂ, ਨੀਰਜ, ਹੈਰੀ, ਲੱਕੀ, ਸੰਨੀ, ਵਿਪਨ, ਵਿਕਾਸ, ਪਰਮਜੀਤ, ਸੌਰਵ, ਸੰਦੀਪ ਚੰਦੜ, ਹਰਦੀਪ ਸੰਧੂ, ਮਿੰਟੂ ਬੱਧਣ, ਓਮੀ ਬੰਗੜ, ਚੰਚਲ ਬੱਧਣ ਆਦਿ ਹਾਜ਼ਰ ਸਨ।

Post a Comment

0 Comments