ਸਕੇ ਭਰਾ ਦਾ ਕਤਲ ਕਰਕੇ ਫਰਾਰ ਹੋਏ ਦੋਸ਼ੀ ਨੂੰ ਜਲੰਧਰ ਕਮਿਸ਼ਨਰੇਟ ਪੁਲਿਸ ਨੇ 12 ਘੰਟਿਆਂ ‘ਚ ਕੀਤਾ ਕਾਬੂ - ਮਾਮਲਾ ਹੋਇਆ ਹੱਲ

ਸਕੇ ਭਰਾ ਦਾ ਕਤਲ ਕਰਕੇ ਫਰਾਰ ਹੋਏ ਦੋਸ਼ੀ ਨੂੰ ਜਲੰਧਰ ਕਮਿਸ਼ਨਰੇਟ ਪੁਲਿਸ ਨੇ 12 ਘੰਟਿਆਂ ‘ਚ ਕੀਤਾ ਕਾਬੂ - ਮਾਮਲਾ ਹੋਇਆ ਹੱਲ 

Post.    V news 24
    By.    Vijay Kumar Raman
    On.    27 April,2021ਜਲੰਧਰ,27 ਅਪ੍ਰੈਲ, (ਵਿਜੈ ਕੁਮਾਰ ਰਮਨ):- ਗੁਰਪ੍ਰੀਤ ਸਿੰਘ ਭੁੱਲਰ ਪੁਲੀਸ ਕਮਿਸ਼ਨਰ ਜਲੰਧਰ ਦੀਆਂ ਹਦਾਇਤਾਂ ‘ਤੇ ਉਹਨਾਂ ਦੀ ਵਧੀਆ ਸੋਚ ‘ਤੇ ਸਮਾਜ ਵਿਰੋਧੀ ਅਨਸਰਾ ਨੂੰ ਠੱਲ ਪਾਉਣ ਦੇ ਮੰਤਵ ਨਾਲ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਏਡੀਸੀਪੀ ਸਿਟੀ-1 ਜਗਜੀਤ ਸਿੰਘ ਸੋਰਆ ‘ਤੇ ਏਸੀਪੀ ਨਾਰਥ ਸੁਖਜਿੰਦਰ ਸਿੰਘ ਦੀ ਅਗਵਾਈ ਹੇਠ ਮੁੱਖ ਅਫਸਰ ਥਾਣਾ ਡਵੀਜ਼ਨ ਨੰਬਰ 1 ਇੰਸਪੈਕਟਰ ਰਜੇਸ਼ ਕੁਮਾਰ ਨੇ ਆਪਣੀ ਪੁਲੀਸ ਪਾਰਟੀ ਸਣੇ 12 ਘੰਟਿਆਂ ‘ਚ ਹੀ ਟਰੇਸ ਕਰਕੇ ਗ੍ਰਿਫਤਾਰ ਕਰ ਲਿਆ।
ਇਸ ਬਾਰੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਡੀਸੀਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਬਿਰਜਾ ਨੰਦ ਪੁੱਤਰ ਬਾਲ ਕ੍ਰਿਸ਼ਨ ਸਹਿਗਲ ਵਾਸੀ ਕਿਰਾਏਦਾਰ ਮਕਾਨ ਨੰਬਰ 1158 ਗਲੀ ਨੰਬਰ 6 ਕਬੀਰ ਨਗਰ ਜਲੰਧਰ ਦੇ ਬਿਆਨਾ ਮੁਤਾਬਿਕ ਮਿਤੀ 26.04.2021 ਨੂੰ ਵਕਤ ਕਰੀਬ 9/9.30 ਰਾਤ ਉਸਦੇ ਦੋਨੋ ਬੇਟੇ ਪੰਕਜ ‘ਤੇ ਰੋਹਿਤ ਕਮਰੇ ਅੰਦਰ ਬੈਠ ਕੇ ਸ਼ਰਾਬ ਪੀ ਰਹੇ ਸੀ। ਕਿ ਪੰਕਜ ਰੋਹਿਤ ਪਾਸੋ ਲੇਬਰ ਦੇ ਪੈਸੇ ਮੰਗ ਰਿਹਾ ਸੀ।
ਜਿਸ ਕਰਕੇ ਦੋਵਾਂ ਵਿੱਚ ਆਪਸ ਵਿਚ ਪੈਸਿਆ ਦੇ ਲੈਣ ਦੇਣ ਕਰਕੇ ਝਗੜਾ ਹੋ ਗਿਆ। ‘ਤੇ ਦੋਵਾਂ ਦੀ ਆਪਸ ਵਿਚ ਹੱਥੋਪਾਈ ਹੋ ਗਏ। ਇਸੇ ਦੌਰਾਨ ਰੋਹਿਤ ਨੇ ਛੁਰੀ ਚੱਕ ਕੇ ਪੰਕਜ ਦੀ ਛਾਤੀ ਦੇ ਸੱਜੇ ਪਾਸੇ ਮਾਰ ਦਿੱਤੀ, ਜਿਸ ਕਰਕੇ ਪੰਕਜ ਦੀ ਮੌਤ ਹੋ ਗਈ, ‘ਤੇ ਰੋਹਿਤ ਮੌਕੇ ਤੋਂ ਫਰਾਰ ਹੋ ਗਿਆ। ਜਿਸ ਤੇ ਮੁੱਕਦਮਾ ਨੰਬਰ 48 ਮਿਤੀ 27.04.21 ਅ/ਧ 302 ਭ/ਦ ਥਾਣਾ ਡਵੀਜ਼ਨ ਨੰਬਰ 1 ਜਲੰਧਰ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿਚ ਲਿਆਂਦੀ ਗਈ।
ਇਸੇ ਦੋਰਾਨੇ ਤਫਤੀਸ਼ ਦੋਸ਼ੀ ਦੀ ਭਾਲ ਸ਼ੁਰੂ ਕੀਤੀ ਗਈ। ‘ਤੇ ਮੁਕਾਮੀ ਪੁਲਿਸ ਦੁਆਰਾ ਬਹੁਤ ਹੀ ਸ਼ਲਾਘਾਯੋਗ ਕੰਮ ਕਰਦਿਆ ਹੋਇਆ, ਦੋਸ਼ੀ ਰੋਹਿਤ ਸਹਿਗਲ ਪੁੱਤਰ ਬਿਰਜਾ ਨੰਦ ਵਾਸੀ ਮਕਾਨ ਨੰਬਰ 1158 ਗਲੀ ਨੰਬਰ 6 ਕਿਰਾਏਦਾਰ ਕਬੀਰ ਨਗਰ ਜਲੰਧਰ ਨੂੰ 12 ਘੰਟਿਆਂ ਦੇ ਅੰਦਰ ਅੰਦਰ ਟਰੇਸ ਕਰਕੇ ਹਸਬ ਜ਼ਾਬਤਾ ਅਨੁਸਾਰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਵਲੋਂ ਦੋਸ਼ੀ ਪਾਸੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ। ਕਾਨੂੰਨ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ।

Post a Comment

0 Comments