ਸੰਤ ਸ਼੍ਰੀਮਾਨ ਸੁਰਿੰਦਰ ਦਾਸ ਕਠਾਰ ਵਾਲੇ ਹੋਏ ਬ੍ਰਹਮਲੀਨ, ਸੈਂਕੜੇ ਨਮ ਅੱਖਾਂ ਨਾਲ ਕੀਤਾ ਸਸਕਾਰ
Post By. Vijay Kumar Raman
ਜਲੰਧਰ,9 ਮਾਰਚ (ਗੁਰਦੀਪ ਸਿੰਘ ਹੋਠੀ):-ਡੇਰਾ ਸੱਚਖੰਡ ਬੱਲਾਂ ਤੋਂ 108 ਸੰਤ ਸੁਰਿੰਦਰ ਦਾਸ ਜੀ ਕਠਾਰ ਵਾਲੇ ਬੀਤੇ ਕੱਲ ਜਲੰਧਰ ਦੇ ਇਕ ਨਿੱਜੀ ਹਸਪਤਾਲ ਵਿਚ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਬ੍ਰਹਮਲੀਨ ਹੋ ਗਏ। ਉਨ੍ਹਾਂ ਦਾ ਅੱਜ ਸੰਤ ਹਰੀ ਦਾਸ ਆਸ਼ਰਮ ਕੂਪੁਰ ਢੇਹਪੁਰ ਕਠਾਰ ਵਿਖੇ ਡੇਰਾ ਸੱਚਖੰਡ ਬੱਲਾਂ ਦੀ ਦੇਖ ਰੇਖ ਹੇਠ ਵੱਖ-ਵੱਖ ਸੰਪ੍ਰਦਾਵਾਂ ਦੇ ਮਹਾਪੁਰਸ਼ਾਂ ਅਤੇ ਸੈਂਕੜੇ ਸੰਗਤਾਂ ਦੀ ਹਾਜ਼ਰੀ ਵਿਚ ਸੰਸਕਾਰ ਕਰ ਦਿੱਤਾ ਗਿਆ। ਡੇਰਾ ਸੱਚਖੰਡ ਬੱਲਾਂ ਦੇ ਗੱਦੀ ਨਸ਼ੀਨ 108 ਸੰਤ ਨਿਰੰਜਣ ਦਾਸ ਜੀ ਮਹਾਰਾਜ ਜੀ ਤੋਂ ਇਲਾਵਾ ਇਸ ਮੌਕੇ ਸੰਤ ਗੁਰਬਚਨ ਦਾਸ ਚੱਕ ਲਾਦੀਆਂ, ਸੱਯਦ ਫ਼ਕੀਰ ਸੰਤ ਬੀਬੀ ਸ਼ਰੀਫਾ ਜੀ ਉਦੇਸੀਆਂ, ਸੰਤ ਗੁਰਦੀਪ ਗਿਰੀ ਜੀ ਪਠਾਨਕੋਟ, ਸੰਤ ਭੋਲਾ ਦਾਸ ਕਬੀਰ ਪੰਥੀ, ਸੰਤ ਨਿਰਮਲ ਦਾਸ ਬਾਬੇ ਜੋੜੇ ਵਾਲੇ, ਸੰਤ ਕੁਲਵੰਤ ਸਿੰਘ ਭਰੋਮਜਾਰਾ ਪ੍ਰਧਾਨ ਸਾਧੂ ਸੰਪ੍ਰਦਾਇ ਸੁਸਾਇਟੀ (ਰਜ਼ਿ) ਪੰਜਾਬ, ਸੰਤ ਸ਼ੀਤਲ ਦਾਸ ਕਾਲੇਵਾਲ ਭਗਤਾਂ, ਸੰਤ ਸਰਵਣ ਦਾਸ ਬੋਹਣ ਪੱਟੀ, ਸੰਤ ਇੰਦਰ ਦਾਸ ਮੇਘੋਵਾਲ, ਸੰਤ ਇੰਦਰ ਦਾਸ ਸ਼ੇਖੇ, ਸੰਤ ਹਰਦੇਵ ਸਿੰਘ ਤਲਵੰਡੀ, ਸੰਤ ਰਣਜੋਧ ਸਿੰਘ ਸ਼ਾਮਚੁਰਾਸੀ, ਸੰਤ ਹਰਚਰਨ ਦਾਸ ਸ਼ਾਮਚੁਰਾਸੀ, ਬੀਬੀ ਕੁਲਦੀਪ ਕੌਰ, ਸੰਤ ਸਤਨਾਮ ਦਾਸ ਗੱਜਰ ਮਹਿਦੂਦ, ਸੰਤ ਸਰਵਣ ਦਾਸ ਸਲੇਮਟਾਵਰੀ, ਸੰਤ ਮਹਿੰਦਰ ਪਾਲ ਪੰਡਵਾ, ਸੰਤ ਪ੍ਰਦੀਪ ਦਾਸ ਕਠਾਰ, ਸਾਈਂ ਪੱਪਲ ਸ਼ਾਹ ਭਰੋਮਜਾਰਾ, ਸੰਤ ਟਹਿਲ ਦਾਸ ਨੰਗਲ ਖੇੜਾ, ਸੰਤ ਪ੍ਰੇਮ ਦਾਸ ਰਜਪਾਲਮਾ, ਸੰਤ ਬਲਵੰਤ ਸਿੰਘ ਡੀਂਗਰੀਆਂ, ਸੰਤ ਨਿਰਮਲ ਸਿੰਘ ਢੈਹਾ, ਸੰਤ ਰਾਮ ਮੂਰਤੀ ਨਾਰਾ, ਸੰਤ ਕਸ਼ਮੀਰਾ ਸਿੰਘ ਕੋਟ ਫਤੂਹੀ, ਸੰਤ ਸਤਨਾਮ ਸਿੰਘ ਨਰੂੜ, ਸੰਤ ਦੇਸ ਰਾਜ ਦਰਾਵਾਂ, ਸੰਤ ਲੇਖ ਰਾਜ ਨੂਰਪੁਰ, ਸੰਤ ਸੁਖਵਿੰਦਰ ਦਾਸ ਢੱਡਾ, ਸੰਤ ਬੀਬੀ ਕ੍ਰਿਸ਼ਨਾ ਦੇਵੀ, ਸੰਤ ਸੁਖਵਿੰਦਰ ਦਾਸ ਸਰਹਾਲਾ, ਸੰਤ ਗੁਰਮੇਲ ਦਾਸ ਰਹੀਮਪੁਰ, ਸੰਤ ਹਰਮੀਤ ਸਿੰਘ ਬਣਾ ਸਾਹਿਬ, ਸੰਤ ਪ੍ਰੀਤਮ ਦਾਸ ਸੰਗਤਪੁਰ, ਸੰਤ ਲਖਵਿੰਦਰ ਦਾਸ ਕਡਿਆਣਾ, ਸੰਤ ਜਸਪਾਲ ਸਿੰਘ ਓਡਰਾ, ਸੰਤ ਲਾਲ ਸਿੰਘ ਕੱਕੋਂ, ਸੰਤ ਲਾਲ ਦਾਸ ਪਿਆਲਾਂ, ਸੰਤ ਅਮਰੀਕ ਦਾਸ ਨਰੂੜ, ਸੰਤ ਰਾਮ ਸਰੂਪ, ਸੰਤ ਅਵਤਾਰ ਸਿੰਘ ਕੋਟਫਤੂਹੀ, ਸੰਤ ਮਨਦੀਪ ਦਾਸ, ਸੰਤ ਦੇਸ ਰਾਜ ਗੋਬਿੰਦਪੁਰ, ਸੰਤ ਸੁਕਰਤਾਲ ਜੀ ਹਰਿਆਣਾ, ਸੰਤ ਹਰਵਿੰਦਰ ਦਾਸ ਆਦਮਪੁਰ, ਸੰਤ ਰਾਮ ਸੇਵਕ ਹਰੀਪੁਰ ਖੇੜਾ, ਸੁਆਮੀ ਰਮੇਸ਼ਵਰਾ ਨੰਦ ਰਣੀਆ, ਸਮੇਤ ਵੱਡੀ ਗਿਣਤੀ ਸੰਤ ਸਮਾਜ ਹਾਜ਼ਰ ਹੋਇਆ। ਇਸ ਮੌਕੇ ਸੰਤੋਸ਼ ਕੁਮਾਰੀ ਰਾਏਪੁਰ ਰਸੂਲਪੁਰ, ਸੁਖਦੇਵ ਸਾਬਕਾ ਸਰਪੰਚ ਬੱਲਾ, ਪ੍ਰਦੀਪ ਕੁਮਾਰ ਦੀਪਾ ਸਰਪੰਚ ਪਿੰਡ ਬੱਲਾ ਅਤੇ ਵਾਈਸ ਚੇਅਰਮੈਨ ਮੰਡੀ ਬੋਰਡ, ਮੈਂਬਰ ਰਾਜ ਸਭਾ ਸ਼ਮਸ਼ੇਰ ਸਿੰਘ ਦੁਲੋ, ਐਸ.ਐਸ.ਪੀ ਕੁਲਵੰਤ ਸਿੰਘ ਹੀਰ, ਮਹਿੰਦਰ ਸਿੰਘ ਕੇ ਪੀ, ਪਵਨ ਕੁਮਾਰ ਟੀਨੂੰ, ਸ਼ੈਸ਼ਨ ਜੱਜ ਕਿਸ਼ੋਰ ਕੁਮਾਰ, ਸਾਬਕਾ ਵਿਧਾਇਕ ਅਵਿਨਾਸ਼ ਚੰਦਰ, ਸੁਖਵਿੰਦਰ ਸਿੰਘ ਕੋਟਲੀ, ਸਾਬਕਾ ਵਿਧਾਇਕ ਕੇ ਡੀ ਭੰਡਾਰੀ, ਭੀਮ ਆਰਮੀ ਪ੍ਰਧਾਨ ਚੰਦਰ ਸ਼ੇਖਰ, ਡਾ. ਮਨੋਜ ਦਹੀਆ ਦਿੱਲੀ, ਬਲਵੀਰ ਸਿੰਘ ਹੀਰ, ਦੇਸ ਰਾਜ ਸਿੰਘ ਧੁੱਗਾ, ਤਹਿਸੀਲਦਾਰ ਮਨੋਹਰ ਲਾਲ, ਡਾ. ਰਾਮ ਲਾਲ ਜੱਸੀ, ਚੇਅਰਮੈਨ ਗੁਰਦੀਪ ਸਿੰਘ ਪਰਹਾਰ, ਬਸਪਾ ਆਗੂ ਪ੍ਰਵੀਨ ਬੰਗਾ, ਧਰਮਪਾਲ ਲੇਸੜੀਵਾਲ, ਵਿਜੇ ਬੱਧਣ, ਬਲਵਿੰਦਰ ਕੁਮਾਰ, ਰਾਮ ਮੂਰਤੀ ਖੇੜਾ, ਸਤਪਾਲ ਸਾਹਲੋਂ, ਸੇਵਾ ਸਿੰਘ ਰੱਤੂ, ਤਰਸੇਮ ਜਲੰਧਰੀ, ਮਦਨ ਜਲੰਧਰੀ, ਕੁਲਵਿੰਦਰ ਕਿੰਦਾ, ਬਲਵਿੰਦਰ ਬਿੱਟੂ, ਰਾਜ ਗੁਲਜਾਰ, ਬੱਬਲੀ ਵਿਰਦੀ, ਕੁਲਦੀਪ ਚੁੰਬਰ, , ਜੱਸੀ ਤੱਲ੍ਹਣ, ਅਮਰਜੀਤ ਕੁਮਾਰ ਰਵਿਦਾਸੀਆ, ਮਹਿੰਦਰ ਮਹੇੜੂ, ਡਾ. ਰਵੀ ਕੁਮਾਰ, ਡਾ. ਜਗਦੀਸ਼ ਚੰਦਰ, ਡਾ. ਨੰਦਾ, ਡੀ ਸੀ ਭਾਟੀਆ, ਮਨਜੀਤ ਬੱਲ, ਜਸਵਿੰਦਰ ਅਟੱਲਗੜ੍ਹ, ਸ਼ਤੀਸ਼ ਸ਼ਾਮਚੁਰਾਸੀ, ਆਰ ਐਲ ਸੌਂਧੀ, ਨੀਰੂ ਨੰਦਾ, ਡਾ. ਮਿਨਾਕਸ਼ੀ, ਗਿਆਨੀ ਪਰਮਜੀਤ ਸਿੰਘ, ਮਿੱਡਾ ਜਲੰਧਰ ਸਮੇਤ ਵੱਡੀ ਗਿਣਤੀ ਵਿਚ ਸਮਾਜ ਸੇਵੀ, ਪੰਚ ਸਰਪੰਚ, ਇਲਾਕੇ ਦੇ ਮੋਹਤਵਰ ਅਤੇ ਰਾਜਨੀਤਿਕ ਆਗੂ ਹਾਜ਼ਰ ਸਨ। ਇਸ ਮੌਕੇ ਭਾਈ ਹਰਪਾਲ ਸਿੰਘ ਵਿਰਦੀ ਜਲੰਧਰ ਵਲੋਂ ਸੰਗਤ ਨੂੰ ਬੈਰਾਗਮਈ ਕੀਰਤਨ ਸਰਵਣ ਕਰਵਾਇਆ ਗਿਆ। ਸੰਤ ਪ੍ਰਦੀਪ ਦਾਸ ਕਠਾਰ ਅਤੇ ਸੰਤ ਮਨਦੀਪ ਦਾਸ ਜੀ ਵਲੋਂ ਨਾਮਬਾਣੀ ਦਾ ਜਾਪ ਕਰਦਿਆਂ ਸੰਸਕਾਰ ਦੀ ਅਰਦਾਸ ਕੀਤੀ ਗਈ।
0 Comments