ਨਵ-ਵਿਆਹੀ ਜੋੜੀ ਨੂੰ ਬਾਬਾ ਸਾਹਿਬ ਦੀ ਤਸਵੀਰ ਨਾਲ ਕੀਤਾ ਗਿਆ ਸਨਮਾਨਿਤ

ਨਵ-ਵਿਆਹੀ ਜੋੜੀ ਨੂੰ ਬਾਬਾ ਸਾਹਿਬ ਦੀ ਤਸਵੀਰ ਨਾਲ ਕੀਤਾ ਗਿਆ ਸਨਮਾਨਿਤ

By. Vijay Kumar Raman
On. March 12, 2021
ਨਵ-ਵਿਆਹੀ ਜੋੜੀ ਨੂੰ ਬਾਬਾ ਸਾਹਿਬ ਦੀ ਤਸਵੀਰ ਨਾਲ ਕੀਤਾ ਗਿਆ ਸਨਮਾਨਿਤ

ਬੁਢਲਾਡਾ, 12 ਮਾਰਚ ( ਸੋਨੂੰ ਸਿੰਘ ਕਟਾਰੀਆ)  ਬੁਢਲਾਡਾ ਹਲਕੇ ਦੇ ਪਿੰਡ ਰੱਲੀ ਵਿਖੇ ਵਿਆਹ ਸਮਾਗਮ ਮੌਕੇ ਬਹੁਜਨ ਸਮਾਜ ਪਾਰਟੀ ਦੀ ਸਮੂਹ ਲੀਡਰਸ਼ਿਪ ਅਤੇ ਅੰਬੇਡਕਰਵਾਦੀ ਕਮੇਟੀ ਰੱਲੀ ਦੇ ਸਮੂਹ ਸਾਥੀਆ ਵੱਲੋਂ ਭਾਰਤ ਰਤਨ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਜੀ ਦੀ ਤਸਵੀਰ ਦੇ ਕੇ ਨਵ ਵਿਆਹੀ ਜੋੜੀ ਨੂੰ ਸਨਮਾਨਿਤ ਕੀਤਾ ਗਿਆ। ਬਹੁਜਨ ਸਮਾਜ ਪਾਰਟੀ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਸਰਦੂਲਗੜ੍ਹ ਨੇ ਇਸ ਪਿਰਤ ਨੂੰ ਕਾਇਮ ਰੱਖਣ ਲਈ ਵਿਸਵਾਸ ਦਵਾਇਆ।ਇਸ ਮੌਕੇ ਅਮਰਜੀਤ ਸਿੰਘ,  ਹਰਦੀਪ ਸਿੰਘ ਗੱਗੀ ਬੁਢਲਾਡਾ, ਮਾਸਟਰ ਸੁਖਦੇਵ ਸਿੰਘ ਹਾਕਮਵਾਲਾ, ਜਸਵੀਰ ਸਿੰਘ ਜੱਸੀ, ਪਾਲੀ ਸਿੰਘ ਰੱਲੀ, ਕੁਲਦੀਪ ਸਿੰਘ ਰੱਲੀ, ਬਲਵੀਰ ਸਿੰਘ ਰੱਲੀ ਅਤੇ ਜਗਤਾਰ ਸਿੰਘ ਰੱਲੀ ਆਦਿ ਹਾਜ਼ਰ ਸਨ

Post a Comment

0 Comments