ਮਹਿਲਾ ਦਿਵਸ ਦੇ ਮੌਕੇ ਮਹਿਲਾ ਕਾਂਗਰਸ ਜਲੰਧਰ ਦਾ ਜਥਾ ਪ੍ਰਧਾਨ ਜਸਲੀਨ ਸੇਠੀ ਦੀ ਅਗਵਾਈ ਚ ਸਿੰਧੂ ਬਾਰਡਰ ਲਈ ਹੋਇਆ ਰਵਾਨਾ

ਮਹਿਲਾ ਦਿਵਸ ਦੇ ਮੌਕੇ ਮਹਿਲਾ ਕਾਂਗਰਸ ਜਲੰਧਰ ਦਾ ਜਥਾ ਪ੍ਰਧਾਨ ਜਸਲੀਨ ਸੇਠੀ ਦੀ ਅਗਵਾਈ ਚ ਸਿੰਧੂ ਬਾਰਡਰ ਲਈ ਹੋਇਆ ਰਵਾਨਾ

By. VIJAY KUMAR RAMAN  On. March 8, 202105ਜਲੰਧਰ,8 ਮਾਰਚ (ਵਿਜੈ ਕੁਮਾਰ ਰਮਨ):- ਅੱਜ ਮਹਿਲਾ ਦਿਵਸ ਦੇ ਮੌਕੇ ਤੇ ਜਲੰਧਰ ਕਾਂਗਰਸ ਦੀ ਮਹਿਲਾ ਵਿੰਗ ਦੀ ਪ੍ਰਧਾਨ ਜਸਲੀਨ ਸੇਠੀ ਦੀ ਅਗਵਾਈ ਵਿੱਚ ਮਹਿਲਾਵਾਂ ਦਾ ਜਥਾ ਸਿੰਧੂ ਬਾਰਡਰ ਲਈ  ਰਵਾਨਾ ਹੋਇਆ। ਜਿਸ ਮੌਕੇ ਜਲੰਧਰ ਮਹਿਲਾ ਕਾਂਗਰਸ ਦੀ ਪ੍ਰਧਾਨ ਜਸਲੀਨ ਸੇਠੀ ਨੇ ਮਹਿਲਾ ਦਿਵਸ ਦੇ ਮੌਕੇ ਤੇ ਕਿਸਾਨਾਂ ਦਾ ਸਾਥ ਦੇਣ ਦੀ ਗੱਲ ਕਹੀ। ਉੱਥੇ ਦੂਜੇ ਪਾਸੇ ਉਨ੍ਹਾਂ ਪੰਜਾਬ ਸਰਕਾਰ ਦੇ ਬਜਟ ਨੂੰ ਸ਼ਲਾਘਾਯੋਗ ਦੱਸਿਆ। ਉਨ੍ਹਾਂ ਕਿਹਾ ਕਿ ਮਹਿਲਾ ਦਿਵਸ ਦੇ ਮੌਕੇ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਹਿਲਾਵਾਂ ਅਤੇ ਵਿਦਿਆਰਥੀਆਂ ਨੂੰ ਤੋਹਫ਼ੇ ਵੰਡੇ ਹਨ ਤੇ ਜਿਸ ਨਾਲ ਉਨ੍ਹਾਂ ਸਭ ਦਾ ਮਨ ਮੋਹ ਲਿਆ ਹੈ। ਜਸਲੀਨ ਸੇਠੀ ਨੇ ਕਿਹਾ ਕਿ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਬਜਟ ਵਿਚ ਜਨਤਾ ਨਾਲ ਕੀਤੇ ਗਏ ਵਾਅਦੇ ਪੂਰੇ ਕੀਤੇ ਹਨ। ਸ਼ਗਨ ਸਕੀਮ ‘ਚ ਵਾਧਾ, ਪੈਨਸ਼ਨਾਂ ਵਿੱਚ ਵਾਧਾ,ਕਿਸਾਨਾਂ ਦੀ ਕਰਜ਼ਾ ਮੁਆਫੀ ਅਤੇ ਮਹਿਲਾਵਾਂ ਤੇ ਵਿਦਿਆਰਥੀਆਂ ਦੇ ਬੱਸਾਂ ਦੇ ਕਿਰਾਏ ਨੂੰ ਮੁਆਫ਼ ਕਰ ਕੇ ਵਿੱਤ ਮੰਤਰੀ ਨੇ ਬਹੁਤ ਹੀ ਸ਼ਲਾਘਾਯੋਗ ਬਜਟ ਪੇਸ਼ ਕੀਤਾ ਹੈ। ਵਿੱਤ ਮੰਤਰੀ ਨੇ ਬਜਟ ਪੰਜਾਬ ਦੇ ਹਰ ਵਰਗ ਨੂੰ ਵਪਾਰੀ ਨੂੰ ਅਤੇ ਵਿਦਿਆਰਥੀਆਂ ਦੇ ਹਿੱਤਾਂ ਨੂੰ ਵੇਖਦੇ ਹੋਏ ਬਣਾਇਆ ਗਿਆ ਹੈ। ਜਿਸ ਦਾ ਸੂਬੇ ਦੇ ਹਰ ਵਿਅਕਤੀ ਨੂੰ ਭਰਪੂਰ ਫ਼ਾਇਦਾ ਮਿਲੇਗਾ। 

Post a Comment

0 Comments