ਜਲੰਧਰ- ਦੋਆਬਾ ਚੋੌਕ ਵਿੱਚ ਲੁੱਟ ਖੋਹ ਦੀ ਅਸਫਲ ਕੋਸ਼ਿਸ਼, ਲੋਕਾਂ ਨੇ ਲੁੱਟੇਰੇ ਦੀ ਕੀਤੀ ਕੁੱਟਮਾਰ

ਜਲੰਧਰ- ਦੋਆਬਾ ਚੋੌਕ ਵਿੱਚ ਲੁੱਟ ਖੋਹ ਦੀ ਅਸਫਲ ਕੋਸ਼ਿਸ਼, ਲੋਕਾਂ ਨੇ ਲੁੱਟੇਰੇ ਦੀ ਕੀਤੀ ਕੁੱਟਮਾਰ 

By. Vijay Kumar Raman
On. March 5, 2021
ਜਲੰਧਰ, 5 ਮਾਰਚ (ਵਿਜੈ ਕੁਮਾਰ ਰਮਨ ):- ਜਲੰਧਰ 'ਚ ਬਾਈਕ ਸਵਾਰ ਵੱਲੋਂ ਲੁੱਟ ਖੋਹ ਕਰਨ ਦੀ ਨਾਕਾਮ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਠਾਨਕੋਟ ਚੌਕ 'ਤੇ ਬਾਈਕ ਸਵਾਰ ਲੜਕੇ ਨੇ ਪਰਸ ਖੋਹ ਲਿਆ। ਪਰ ਕੁਝ ਦੂਰੀ 'ਤੇ, ਉਹ ਮੋਟਰ ਸਾਈਕਲ ਦਾ ਸੰਤੁਲਨ ਵਿਗੜਦੇ ਹੀ ਡਿੱਗ ਗਿਆ. ਲੋਕਾਂ ਨੇ ਤੁਰੰਤ ਮੋਟਰ ਸਾਈਕਲ ਸਵਾਰ ਲੁਟੇਰੇ ਨੂੰ ਕਾਬੂ ਕਰ ਲਿਆ ਅਤੇ ਉਸ ਦੀ ਜ਼ਬਰਦਸਤ ਕੁੱਟਮਾਰ ਕੀਤੀ।

ਜਾਣਕਾਰੀ ਅਨੁਸਾਰ ਲੜਕੀ ਇਕ ਆਟੋ ਤੋਂ ਹੇਠਾਂ ਉਤਰ ਕੇ ਦੁਆਬਾ ਚੌਕ ਵੱਲ ਜਾ ਰਹੀ ਸੀ। ਇਸ ਦੌਰਾਨ ਪਠਾਨਕੋਟ ਰੋਡ ਤੋਂ ਇਕ ਨੌਜਵਾਨ ਨੇ ਉਸ ਦਾ  ਪਰਸ ਖੋਹ ਲਿਆ ਅਤੇ ਜਿਵੇਂ ਹੀ ਉਸਨੇ ਮੋਟਰ ਸਾਈਕਲ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਡਿੱਗ ਗਿਆ। ਲੋਕਾਂ ਨੇ ਮੁਲਜ਼ਮ ਲੁਟੇਰੇ ਤੋਂ ਪਰਸ ਬਰਾਮਦ ਕਰ  ਲਿਆ ਤੇ ਥਾਣਾ 8 ਦੀ ਪੁਲਿਸ ਨੂੰ ਮੌਕੇ 'ਤੇ ਬੁਲਾਇਆ ਗਿਆ ਜਿਸ ਤੋਂ ਬਾਅਦ ਪੁਲਿਸ ਲੁਟੇਰੇ ਨੂੰ ਮੋਟਰ .ਸਾਈਕਲ ਸਮੇਤ ਥਾਣੇ ਲੈ ਗਈ। ਘਟਨਾ ਦੁਪਹਿਰ 12.40 ਵਜੇ ਦੀ ਦੱਸੀ ਜਾ ਰਹੀ ਹੈ। ਜਦੋ  ਇਸ ਘਟਨਾ ਸਬੰਧੀ ਥਾਣਾ 8  ਦੇ  ਮੁੱਖੀ ਨਾਲ ਸੰਪਰਕ ਕੀਤਾ ਤਾਂ ਉਨਾ ਨੇ  ਕਿਹਾ ਕਿ ਪੁਲਿਸ ਮਾਮਲੇ ਦੀ ਜਾਂਚ ਵਿਚ ਜੁਟੀ ਹੋਈ ਹੈ ਤੇ ਸ਼ਾਮ ਤੱਕ ਸਾਰੇ  ਮਾਮਲੇ ਦਾ ਖੁਲਾਸਾ ਕਰੇਗੀ  । 

Post a Comment

0 Comments