ਸ਼ਿਵਰਾਤਰੀ ਦਾ ਤਿਓਹਾਰ ਮਾਤਾ ਸ਼ੀਤਲਾ ਮੰਦਰਕਮੇਟੀ ਅਤੇ ਸਮੂਹ ਸੰਗਤ ਵਲੋਂ ਧੂਮ ਧਾਮ ਨਾਲ ਮਨਾਇਆ
By. Vijay Kumar Raman
11 ਮਾਰਚ ਕਾਦੀਆਂ ( ਸੰਦੀਪ ਸਿੰਘ ਬੱਬਲੂ)ਸ਼ਿਵਰਾਤਰੀ ਦਾ ਪਵਿੱਤਰ ਤਿਉਹਾਰ ਮਾਤਾ ਸ਼ੀਤਲਾ ਮੰਦਰ ਰੇਲਵੇ ਰੋਡ ਕਾਦੀਆ ਵਿਖੇ ਮੰਦਰ ਕਮੇਟੀ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਧੂਮਧਾਮ ਬੜੀ ਨਾਲ ਮਨਾਇਆ ਗਿਆ। ਸਵੇਰੇ ਮੰਦਰ ਵਿਚ ਹਵਨ ਕਰਨ ਤੋਂ ਬਾਅਦ ਸੰਗਤ ਨੇ ਭਗਵਾਨ ਸ਼ਿਵਜੀ ਮਹਾਰਾਜ ਦੇ ਭਜਨ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ । ਇਸ ਦੌਰਾਨ ਕੌਂਸਲਰ ਪੁਰਸ਼ੋਤਮ ਲਾਲ ਹੰਸ ਅਤੇ ਮੰਦਰ ਕਮੇਟੀ ਦੇ ਮੁਖੀ ਰਮੇਸ਼ ਕੁਮਾਰ ਅਤੇ ਹੋਰ ਮੈਂਬਰਾਂ ਨੇ ਸੰਗਤ ਨੂੰ ਮਹਾਸ਼ਿਵਰਾਤਰੀ ਦੀ ਵਧਾਈ ਦਿੱਤੀ। ਸੰਗਤ ਲਈ ਅਟੁੱਟ ਲੰਗਰ. ਕਮੇਟੀ ਦੇ ਪ੍ਰਧਾਨ ਰਮੇਸ਼ ਕੁਮਾਰ, ਸਕੱਤਰ ਰਾਮ ਪ੍ਰਕਾਸ਼ ਲੱਡਾ, ਖਜ਼ਾਨਚੀ ਸਤੀਸ਼ ਸੂਰੀ, ਉਪ ਪ੍ਰਿੰਸੀਪਲ ਡਾ. ਬਲਜਿੰਦਰ ਕੁਮਾਰ ਬੇਦੀ, ਮੈਂਬਰ ਜਨਕਰਾਜ, ਰਾਜ ਕੁਮਾਰ ਕਾਲਾ, ਦਿਨੇਸ਼ ਪੰਡਿਤ, ਹਰਸ਼ ਕੁਮਾਰ ਐਮਡੀਐਚ, ਮੋਹਨ ਲਾਲ, ਮੋਤੀ ਲਾਲ ਟੇਲਰ, ਰਮੇਸ਼ ਭੰਡਾਰੀ, ਅਸ਼ੋਕ ਕੁਮਾਰ, ਡਾ. ਵਿਕਰਮ, ਬਲਦੇਵ ਰਾਜ ਭਾਟੀਆ, ਰਾਜਨ ਸ਼ਰਮਾ, ਜਤਿੰਦਰ ਕੁਮਾਰ ਜੱਗਾ, ਡਿੰਪਲ ਮਿਸਤਰੀ, ਸੰਜੀਵ ਕੁਮਾਰ ਕਾਲੀ, ਅਸ਼ਵਨੀ ਕੁਮਾਰ ਲਵਲੀ, ਬਲਦੇਵ ਰਾਜ ਘੁੱਲਾ, ਸੁਨੀਲ ਸਹਿਗਲ, ਅਭਿਸ਼ੇਕ ਅਭੀ, ਸਰਬਜੀਤ ਸੂਰੀ ਹੋਰ ਮੈਂਬਰ ਅਤੇ ਸਹਿਯੋਗੀ ਸਨ।
0 Comments