ਜੱਥੇਦਾਰ ਕੁਲਵੰਤ ਸਿੰਘ ਮੰਨਣ ਤੇ ਇਕਬਾਲ ਸਿੰਘ ਢੀਂਡਸਾ ਜੀ ਅਤੇ ਚੰਦਨ ਗਰੇਵਾਲ ਦੀ ਅਗਵਾਈ ਵਿਚ ਕੰਪਨੀ ਬਾਗ ਚੌਂਕ ਵਿੱਚ ਮੌਜੂਦਾ ਕਾਂਗਰਸ ਸਰਕਾਰ ਦੇ ਖਿਲਾਫ਼ ਹਲਕਾ ਪੱਧਰੀ ਰੋਸ ਧਰਨਾ

ਜੱਥੇਦਾਰ ਕੁਲਵੰਤ ਸਿੰਘ ਮੰਨਣ ਤੇ ਇਕਬਾਲ ਸਿੰਘ ਢੀਂਡਸਾ ਜੀ ਅਤੇ ਚੰਦਨ ਗਰੇਵਾਲ ਦੀ ਅਗਵਾਈ ਵਿਚ ਕੰਪਨੀ ਬਾਗ ਚੌਂਕ ਵਿੱਚ ਮੌਜੂਦਾ ਕਾਂਗਰਸ ਸਰਕਾਰ ਦੇ ਖਿਲਾਫ਼ ਹਲਕਾ ਪੱਧਰੀ ਰੋਸ ਧਰਨਾ ਲਾਇਆ …..

By. Vijay Kumar Raman
On. March 8, 2021 
ਜਲੰਧਰ ਚ ਜੱਥੇਦਾਰ ਕੁਲਵੰਤ ਸਿੰਘ ਮੰਨਣ  ਸ ਇਕਬਾਲ ਸਿੰਘ ਢੀਂਡਸਾ, ਅਤੇ ਚੰਦਨ ਗਰੇਵਾਲ ਦੀ ਅਗਵਾਈ ਵਿਚ ਕੰਪਨੀ ਬਾਗ ਚੌਂਕ ਵਿਖੇ ਸੈਂਕੜੇ ਇਲਾਕਾ ਨਿਵਾਸੀਆਂ ਅਤੇ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ । ਰੋਸ ਧਰਨੇ ਵਿੱਚ ਬੁਲਾਰਿਆਂ ਨੇ ਕੇਂਦਰ ਅਤੇ ਪੰਜਾਬ ਸਰਕਾਰਾਂ ਦੀਆ ਲੋਕ ਮਾਰੂ ਨੀਤੀਆਂ ਦੀ ਪੁਰਜੋਰ ਨਿੰਦਾ ਕੀਤੀ । ਸ. ਇਕਬਾਲ ਸਿੰਘ ਢੀਂਡਸਾ ਨੇ ਕਿਹਾ ਕਿ ਸਰਕਾਰਾਂ ਨੇ ਆਮ ਲੋਕਾਂ ਦਾ ਜੀਣਾ ਮੁਸ਼ਕਿਲ ਕਰ ਦਿੱਤਾ ਹੈ। ਸਹੂਲਤਾਂ ਤਾਂ ਕਿ ਦੇਣੀਆ ਬਲਕਿ ਟੈਕਸ ਅਤੇ ਮਹਿੰਗਾਈ ਦੀ ਮਾਰ ਨਾਲ ਪਬਲਿਕ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ । ਓਹਨਾ ਅੱਗੇ ਕਿਹਾ ਕਿ ਆਣ ਵਾਲੇ ਸਮੇਂ ਚ ਲੋਕ ਇਸ ਜਿਆਦਤੀ ਦਾ ਜਵਾਬ ਜਰੂਰ ਦੇਣਗੇ। ਸ.ਢੀਂਡਸਾ ਅਤੇ ਚੰਦਨ ਗਰੇਵਾਲ ਨੇ ਕਿਹਾ ਕਿ ਅਕਾਲੀ ਦੱਲ ਦੇ ਰਾਜ ਵਿੱਚ ਹਰ ਵਰਗ ਖੁਸ਼ ਸੀ ਅਤੇ ਵਧ ਤੋਂ ਵਧ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਗਿਆ
ਸੀ ਪਰ ਹੁਣ ਦੀਆਂ ਸਰਕਾਰਾਂ ਨੇ ਪਹਿਲੇ ਰੋਜ਼ਗਾਰ ਵੀ ਖੋਹਣ ਤੇ ਜੋਰ ਲਗਾਇਆ ਹੋਇਆ ਅਤੇ ਹਰ ਵਰਗ ਨੂੰ ਬੁਰੀ ਤਰ੍ਹਾਂ ਲੁੱਟਿਆ ਹੈ । ਉਨ੍ਹਾਂ ਨੇ ਹਿਕ ਦੇ ਜੋਰ ਤੇ ਕਿ ਲੋਕਾਂ ਨੂੰ ਇਨ੍ਹਾਂ ਤੋਂ ਹਿਸਾਬ ਮੰਗਣਾ ਚਾਹੀਦਾ ਹੈ ਕਿ ਕੇਂਦਰ ਸਰਕਾਰ ਨੇ 10 ਸਾਲਾਂ ਚ ਅਤੇ ਪੰਜਾਬ ਸਰਕਾਰ ਨੇ 5 ਸਾਲਾਂ ਚ ਸਿਰਫ ਝੂਠੇ ਵਾਅਦਿਆਂ ਤੋਂ ਇਲਾਵਾ ਕੀ ਦਿੱਤਾ ਹੈ ਸਗੋਂ ਰੋਟੀ ਵੀ ਮਹਿੰਗੀ ਕਰ ਦਿੱਤੀ ਹੈ। ਇਸ ਮੋਕੇ ਸ਼੍ਰੋਮਣੀ ਅਕਾਲੀ ਦਲ ਜਲੰਧਰ ਦੇ ਪ੍ਰਧਾਨ ਕੁਲਵੰਤ ਸਿੰਘ ਮੰਨਣ, ਯੂਥ ਆਗੂ ਸੁਖਮਿੰਦਰ ਸਿੰਘ ਰਾਜਪਾਲ, ਜਗਦੇਵ ਸਿੰਘ ਜੰਗੀ, ਚਰਨਜੀਤ ਸਿੰਘ ਮੱਕੜ, ਚਰਨਜੀਵ ਸਿੰਘ ਲਾਲੀ, ਰਣਜੀਤ ਸਿੰਘ, ਵਿਪਿਨ ਹਸਤੀਰ,ਜਸਕੀਰਤ ਸਿੰਘ ਪਰਮਪ੍ਰੀਤ ਸਿੰਘ ਵਿੱਟੀ, ਆਬਿਦ ਸਲਮਾਨੀ, ਅਮਨਦੀਪ ਸਿੰਘ ਅਲੂਵਾਲੀਆ, ਨਿਤੀਸ਼ ਮਹਿਤਾ, ਰਾਹੁਲ ਜੁਨੇਜਾ, ਗੁਰਮੀਤ ਸਿੰਘ ਬਾਵਾ, ਅਯੂਬ ਖ਼ਾਨ,ਰਵਿੰਦਰ ਸਿੰਘ ਸਯਾਲ, ਕੁਲਜੀਤ ਸਿੰਘ ਚਾਵਲਾ, ਅੰਮ੍ਰਿਤਬੀਰ ਸਿੰਘ, ਗੁਰਪ੍ਰੀਤ ਸਿੰਘ ਗੋਪੀ, ਹੀਰਾ ਸਿੰਘ, ਦਿਨੇਸ਼ ਖੰਨਾ, ਅਮਰਜੀਤ ਸਿੰਘ, ਪਰਦੀਪ ਸਿੰਘ, ਪਰਮਿੰਦਰ ਸਿੰਘ, Ngo ਹਸਦਾ ਵਸਦਾ ਪੰਜਾਬ, ਪੱਕਾ ਬਾਗ਼ ਨੌਜਵਾਨ ਸਭਾ, ਸਫ਼ਾਈ ਮਜ਼ਦੂਰ ਫੈਡਰੇਸ਼ਨ, ਲਾਡੋਵਾਲੀ ਰੋਡ ਬਾਜ਼ਾਰ ਐਸੋਸੀਏਸ਼ਨ, ਪ੍ਰੀਤ ਨਗਰ ਵੈਲਫੇਅਰ ਸੋਸਾਇਟੀ, ਭਾਰਤ ਨਗਰ ਯੂਥ ਕਲੱਬ, ਦਸਮੇਸ਼ ਸੇਵਕ ਸਭਾ, ਚਹਾਰ ਬਾਗ਼ ਨੌਜਵਾਨ ਸਭਾ, ਆਗਾਜ਼ Ngo, ਗੁਰੂ ਨਾਨਕ ਪੁਰਾ ਬਾਜ਼ਾਰ ਐਸੋਸੀਏਸ਼ਨ, ਦੇ ਮੈਂਬਰ ਸ਼ਾਮਿਲ ਸਨ। 

Post a Comment

0 Comments