ਅਜੀਤ ਦੇ ਸੀਨੀਅਰ ਪੱਤਰਕਾਰ ਮੇਜਰ ਸਿੰਘ ਦਾ ਦਿਹਾਂਤ

ਅਜੀਤ ਦੇ ਸੀਨੀਅਰ ਪੱਤਰਕਾਰ ਮੇਜਰ ਸਿੰਘ ਦਾ ਦਿਹਾਂਤ

By. Vijay Kumar Raman
On. March 6, 2021
ਜਲੰਧਰ,6 ਮਾਰਚ( ਵਿਜੈ ਕੁਮਾਰ ਰਮਨ ):-ਅਜੀਤ ਦੇ ਸੀਨੀਅਰ ਪੱਤਰਕਾਰ ਮੇਜਰ ਸਿੰਘ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ । ਉਹ ਕੁਝ ਦਿਨਾਂ ਤੋਂ ਬਿਮਾਰ ਸਨ ਤੇ ਜਲੰਧਰ ਦੇ ਇਕ ਨਿੱਜੀ ਹਸਪਤਾਲ ‘ਚ ਉਹਨਾਂ ਦਾ ਇਲਾਜ ਚੱਲ ਰਿਹਾ ਸੀ ।

ਇਸ ਮੌਕੇ ਸ਼ਹੀਦ ਭਗਤ ਸਿੰਘ ਪੇੈ੍ਸ  ਐਸੋਸੀਏਸ਼ਨ ਜਲੰਧਰ ਦੇ ਚੇਅਰਮੈਨ  ਵਿਜੈ ਕੁਮਾਰ ਰਮਨ, ਪ੍ਰਧਾਨ ਡ: ਭੁਪਿੰਦਰ ਸਿੰਘ ਕੰਗਨੀਵਾਲ, ਜਰਨਲ ਸਕੱਤਰ ਭਾਰਤ ਭੁੂਸ਼ਨ ਜੀ ਅਤੇ  ਅਦਾਰਾ "V News 24" ਦੇ ਸਮੂਹ ਸਾਥੀ ਪੱਤਰਕਾਰ ਭਾਇਚਾਰੇ ਦੀ  ਟੀਮ  ਵਲੋਂ ਸੀਨੀਅਰ ਪੱਤਰਕਾਰ ਮੇਜਰ ਸਿੰਘ ਦਾ ਦਿਹਾਂਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ,

ਮੇਜਰ ਸਿੰਘ ਨੇ ਪੱਤਰਕਾਰੀ ਦੇ ਖੇਤਰ ਵਿਚ ਅਹਿਮ ਯੋਗਦਾਨ ਪਾਇਆ ਅਤੇ ਉਹ ਹੋਰ ਅਦਾਰਿਆਂ ਤੋਂ ਇਲਾਵਾ ਮੁੱਖ ਤੌਰ ‘ਤੇ ਰੋਜ਼ਾਨਾ ਅਜੀਤ ਨਾਲ ਜੁੜੇ ਰਹੇ।

Post a Comment

0 Comments