ਜਲੰਧਰ- ਥਾਣਾ ਡਵੀਜ਼ਨ ਨੰ 8 ਦੀ ਪੁਲਿਸ ਨੇ ਗੌਰੀ ਨਾਮਕ ਨਸ਼ਾ ਤਸਕਰ ਨੂੰ ਨਸ਼ੀਲੇ ਪਦਾਰਥਾਂ ਸਮੇਤ ਕੀਤਾ

ਜਲੰਧਰ- ਥਾਣਾ ਡਵੀਜ਼ਨ ਨੰ 8 ਦੀ ਪੁਲਿਸ  ਨੇ ਗੌਰੀ ਨਾਮਕ ਨਸ਼ਾ ਤਸਕਰ ਨੂੰ ਨਸ਼ੀਲੇ ਪਦਾਰਥਾਂ ਸਮੇਤ ਕੀਤਾ 

By. Vijay Kumar Raman
On. March 12, 2021ਜਲੰਧਰ ਦੇ ਥਾਣਾ 8 ਦੀ ਪੁਲਿਸ ਨੇ ਕਿਸ਼ਨਪੁਰਾ ਚੌਕ ਵਿਖੇ ਨਾਕਾਬੰਦੀ ਦੌਰਾਨ ਇੱਕ ਐਕਟਿਵਾ ਚਾਲਕ ਨੌਜਵਾਨ ਤੋਂ ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ ਬਰਾਮਦ ਕੀਤੇ ਹਨ। ਮੁਲਜ਼ਮ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ ਗੌਰੀ ਪੁੱਤਰ ਪਰਮਜੀਤ ਸਿੰਘ ਵਾਸੀ ਨਿਊ ਗਾਂਧੀ ਨਗਰ ਵਜੋਂ ਦੱਸੀ ਜਾ ਰਹੀ ਹੈ। ਥਾਣਾ 8 ਦੇ ਇੰਚਾਰਜ ਕਮਲਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਬਿਨਾਂ ਨੰਬਰ ਦੇ ਐਕਟਿਵਾ ’ਤੇ ਜਾ ਰਿਹਾ ਸੀ। ਗੁਰਪ੍ਰੀਤ ਕੋਲੋਂ 120 ਕੈਪਸੂਲ ਅਤੇ 150 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ। ਪੁਲਿਸ ਨੇ ਮੁਲਜ਼ਮ ਖਿਲਾਫ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। 

Post a Comment

0 Comments