ਸੋਮਵਾਰ 8 ਮਾਰਚ ਨੂੰ ਸੁਰਜੀਤ ਹਾਕੀ ਅਕੈਡਮੀ ਦੇ ਖਿਡਾਰੀਆਂ ਹੋਣਗੇ ਰੂ-ਬ-ਰੂ - ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ
By. Vijay Kumar Raman
On. March 7, 2021
ਅਕੈਡਮੀ ਦੇ ਖਿਡਾਰੀਆਂ ਨੂੰ ਦੱਸਣਗੇ ਹਾਕੀ ਦੇ ਗੁਰ - ਕਪਤਾਨ ਮਨਪ੍ਰੀਤ ਸਿੰਘ
ਜਲੰਧਰ,7 ਮਾਰਚ (ਵਿਜੈ ਕੁਮਾਰ ਰਮਨ):- ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਸੁਰਜੀਤ ਹਾਕੀ ਅਕੈਡਮੀ ਦੇ ਖਿਡਾਰੀਆਂ ਨਾਲ 8 ਮਾਰਚ ਦਿਨ ਸੋਮਵਾਰ ਨੂੰ ਰੂ-ਬ-ਰੂ ਹੋਣਗੇ ।
ਸੁਰਜੀਤ ਹਾਕੀ ਸੁਸਾਇਟੀ ਦੇ ਚੀਫ ਪੀ. ਆਰ.ਓ. ਸੁਰਿੰਦਰ ਸਿੰਘ ਭਾਪਾ ਜੀ ਅਤੇ ਸਕੱਤਰ ਇਕਬਾਲ ਸਿੰਘ ਸੰਧੂ ਅਨੁਸਾਰ ਸਥਾਨਕ ਸੁਰਜੀਤ ਹਾਕੀ ਸਟੇਡੀਅਮ ਵਿੱਚ ਸੁਰਜੀਤ ਹਾਕੀ ਸੋਸਾਇਟੀ ਵੱਲੋਂ ਉੱਭਰਦੇ ਖਿਡਾਰੀਆਂ ਨੂੰ ਹਾਕੀ ਦੀ ਕੋਚਿੰਗ ਦੇਣ ਦੇ ਮੰਤਵ ਲਈ ਬਣਾਈ ਗਈ ਸੁਰਜੀਤ ਹਾਕੀ ਅਕੈਡਮੀ ਦੇ ਖਿਡਾਰੀਆਂ ਨੂੰ ਹਾਕੀ ਦੇ ਗੁਰ ਦੱਸਣਗੇ ਅਤੇ ਉਹਨਾਂ ਨਾਲ ਆਪਣੇ ਤਜਰਬੇ ਸਾਂਝੇ ਕਰਨ ਲਈ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਸੁਰਜੀਤ ਹਾਕੀ ਅਕੈਡਮੀ ਦੇ ਖਿਡਾਰੀਆਂ ਨਾਲ ਸੋਮਵਾਰ ਸਵੇਰੇ 7:30 ਵਜ਼ੇ ਦੌਰਾ ਕਰਨਗੇ । ਵਰਨਣ ਯੋਗ ਹੈ ਕਿ ਸੁਰਜੀਤ ਹਾਕੀ ਸੁਸਾਇਟੀ ਵੱਲੋਂ ਹੈ ਹਫਤੇ ਖੇਡਾਂ ਤੇ ਸਮਾਜਿਕ ਖੇਤਰ ਵਿਚ ਨਾਮ ਖੱਟ ਚੁੱਕੇ ਸਖਸ਼ੀਅਤਾਂ ਨੂੰ ਖੜੀਆਰੀਆਂ ਦੇ ਰੁਬਰੁ ਕਰਦੇ ਹਨ ਜਿਹਨਾਂ ਵਿਚ ਓਲੰਪੀਅਨ ਸੁਰਿੰਦਰ ਸਿੰਘ ਸੋਢੀ, ਓਲੰਪੀਅਨ ਹਰਪ੍ਰੀਤ ਸਿੰਘ ਮੰਡੇਰ, ਓਲੰਪੀਅਨ ਪਰਗਟ ਸਿੰਘ, ਓਲੰਪੀਅਨ ਸੰਜੀਵ ਕੁਮਾਰ ਡਾਂਗ, ਓਲੰਪੀਅਨ ਕਰਨਲ ਬਲਬੀਰ, ਓਲੰਪੀਅਨ ਗੁਨਦੀਪ ਕੁਮਾਰ, ਓਲੰਪੀਅਨ ਬਲਜੀਤ ਸਿੰਘ ਢਿੱਲੋਂ, ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਜੀਤ ਸਿੰਘ ਸੋਢੀ ਆਪਣੀ ਹਾਜਰੀ ਇਸ ਅਕੈਡਮੀ ਵਿਖੇ ਲਗਾ ਚੁੱਕੇ ਹਨ ।
0 Comments