By. Vijay Kumar Raman
On. March 12, 2021ਜਲੰਧਰ :-- ਕੋਰੋਨਾ ਨੂੰ ਲੈ ਕੇ ਜ਼ਿਲੇ ਵਿਚ ਸਥਿਤੀ ਇਕ ਦਿਨ ਫਿਰ ਗੰਭੀਰ ਹੁੰਦੀ ਜਾ ਰਹੀ ਹੈ। ਸ਼ੁੱਕਰਵਾਰ ਨੂੰ ਜ਼ਿਲੇ ਵਿਚ ਕੋਰੋਨਾ ਕਾਰਨ 5 ਮੌਤਾਂ ਹੋਈਆਂ, ਜਦੋਂ ਕਿ 139 ਲੋਕਾਂ ਦੀ ਰਿਪੋਰਟ ਕੋਰੋਨਾ ਪਾਜਿਟਿਵ ਦੱਸੀ ਗਈ। ਸਿਹਤ ਵਿਭਾਗ ਅਨੁਸਾਰ ਅੱਜ ਆਏ ਕੁਝ ਪਾਜਿਟਿਵ ਮਰੀਜ਼ ਦੂਜੇ ਜ਼ਿਲ੍ਹਿਆਂ ਤੋਂ ਵੀ ਦੱਸੇ ਜਾ ਰਹੇ ਹਨ ਜਦੋਂ ਕਿ ਗੁਰੂ ਰਵਿਦਾਸ ਨਗਰ, ਗੁਰੂ ਗੋਬਿੰਦ ਸਿੰਘ ਐਵੀਨਿਉ, ਬਸਤੀ ਗੁੰਜਾ, ਤੇਜ ਮੋਹਨ ਨਗਰ, ਅਰਬਨ ਅਸਟੇਟ, ਕਿਸ਼ਨ ਪੁਰਾ, ਨਿਊ ਅਮਨ ਨਗਰ, ਫਿਲੌਰ, ਗੁਰਾਇਆ, ਸੁਰਿਆ ਐਨਕਲੇਵ ਤੋਂ ਇਲਾਵਾ ਗ੍ਰੀਨ ਵੁੱਡ ਐਵੀਨਿਊ, ਕਰਤਾਰਪੁਰ, ਗੁਰੂ ਤੇਗ ਬਹਾਦਰ ਨਗਰ ਆਦਿ ਵੀ ਕੋਰੋਨਾ ਪਾਜਿਟਿਵ ਪਾਏ ਗਏ ਹਨ।
0 Comments