*ਜਲੰਧਰ: ਪੀਪੀਆਰ ਮਾਰਕੀਟ ਵਿੱਚ ਕੋਰੀਅਰ ਡਿਲੀਵਰੀ ਬੁਆਏ ਤੇ ਜਾਨਲੇਵਾ ਹਮਲਾ, ਕੁੱਟਮਾਰ ਕਰਕੇ ਕੀਤਾ ਲਹੂ-ਲੁਹਾਨ*

*ਜਲੰਧਰ: ਪੀਪੀਆਰ ਮਾਰਕੀਟ ਵਿੱਚ ਕੋਰੀਅਰ ਡਿਲੀਵਰੀ ਬੁਆਏ ਤੇ ਜਾਨਲੇਵਾ ਹਮਲਾ, ਕੁੱਟਮਾਰ ਕਰਕੇ ਕੀਤਾ ਲਹੂ-ਲੁਹਾਨ*
ਜਲੰਧਰ, 28 ਮਾਰਚ,  (ਵਿਜੈ ਕੁਮਾਰ ਰਮਨ) :-   ਪੀ.ਪੀ.ਆਰ. ਮਾਰਕੀਟ ਵਿੱਚ ਕੋਰੀਅਰ ਦੀ ਡਿਲੀਵਰੀ ਕਰਨ ਆਏ ਇੱਕ ਨੌਜਵਾਨ ਕੰਪਨੀ ਦੇ ਮੁਲਾਜ਼ਮ ਉੱਤੇ ਚਾਰ ਨੋਜਵਾਨਾਂ ਨੇ ਡੰਡੇ ਨਾਲ ਹਮਲਾ ਕਰ ਦਿੱਤਾ। ਨੌਜਵਾਨ ਨੂੰ ਖੂਨ ਨਾਲ ਲੱਥਪੱਥ ਦੇਖ ਕੇ ਆਸ-ਪਾਸ ਦੇ ਦੁਕਾਨਦਾਰ ਇਕੱਠੇ ਹੋ ਗਏ ਅਤੇ ਹਮਲਾਵਰ ਨੌਜਵਾਨ ਨੂੰ ਫੜ ਕੇ ਬੰਨ੍ਹ ਕੇ ਪੁਲਸ ਨੂੰ ਸੂਚਿਤ ਕੀਤਾ।


ਜਾਣਕਾਰੀ ਅਨੁਸਾਰ ਬਲੂ ਡਰਾਪ ਕੰਪਨੀ ਦੀ ਗੱਡੀ ਪੀ.ਪੀ.ਆਰ. ਕੋਰੀਅਰ ਬਾਜ਼ਾਰ 'ਚ ਡਿਲੀਵਰੀ ਕਰਨ ਆਇਆ ਸੀ। ਅਜਿਹੇ 'ਚ ਕੋਰੀਅਰ ਕੰਪਨੀ ਦੀ ਗੱਡੀ ਨੂੰ ਪਾਰਕ ਕਰਨ ਨੂੰ ਲੈ ਕੇ ਉਥੇ ਕੰਮ ਕਰਦੇ ਨੌਜਵਾਨਾਂ ਨਾਲ ਬਹਿਸ ਹੋ ਗਈ ਅਤੇ ਨੌਜਵਾਨਾਂ ਨੇ ਕੋਰੀਅਰ ਕੰਪਨੀ ਦੇ ਕਰਮਚਾਰੀ ਦੀ ਬੇਸਬਾਲ ਤੇ ਬੈਟਾਂ ਨਾਲ ਕੁੱਟਮਾਰ ਕਰਕੇ ਉਸ ਨੂੰ ਖੂਨ ਨਾਲ ਲੱਥਪੱਥ ਕਰ ਦਿੱਤਾ। ਜਿਵੇਂ ਹੀ ਸਥਾਨਕ ਦੁਕਾਨਦਾਰਾਂ ਨੇ ਇਹ ਦੇਖਿਆ ਤਾਂ ਉਨ੍ਹਾਂ ਨੇ ਨੌਜਵਾਨਾਂ ਦਾ ਬਚਾਅ ਕਰਦੇ ਹੋਏ ਹਮਲਾਵਰ ਨੌਜਵਾਨ ਨੂੰ ਰੱਸੀ ਨਾਲ ਬੰਨ੍ਹ ਦਿੱਤਾ ਅਤੇ ਪੁਲਸ ਨੂੰ ਸੂਚਨਾ ਦਿੱਤੀ। ਥਾਣਾ 7 ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜ਼ਖਮੀ ਨੌਜਵਾਨ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਜਦਕਿ ਹਮਲਾਵਰਾਂ ਨੂੰ ਕਾਬੂ ਕਰ ਕੇ ਥਾਣੇ ਲੈ ਗਏ। ਫਿਲਹਾਲ ਪੁਲਸ ਮਾਮਲੇ ਦੀ ਜਾਂਚ 'ਚ ਜੁਟੀ ਹੈ। 

Post a Comment

0 Comments