*ਲੰਮਾ ਪਿੰਡ ਚੌਕ ਫਲਾਈਓਵਰ 'ਤੇ ਵਾਪਰਿਆਹਾਦਸਾ, ਕਰਤਾਰ ਬੱਸ ਅਤੇ ਥਾਰ ਵਿਚਕਾਰ ਹੋਈ ਜਬਰਦਸਤ ਟੱਕਰ*
ਜਲੰਧਰ, 17,ਮਾਰਚ, (ਵਿਜੈ ਕੁਮਾਰ ਰਮਨ):-- ਜਲੰਧਰ ਦੇ ਲੰਮਾ ਪਿੰਡ ਚੌਕ ਫਲਾਈਓਵਰ 'ਤੇ ਵੱਡਾ ਹਾਦਸਾ ਵਾਪਰਨ ਦੀ ਸੂਚਨਾ ਹੈ। ਮੋਕੇ ਤੇ ਮਿਲੀ ਜਾਣਕਾਰੀ ਮੁਤਾਬਕ ਕਰਤਾਰ ਬੱਸ ਅਤੇ ਥਾਰ ਵਿਚਕਾਰ ਜਬਰਦਸਤ ਟੱਕਰ ਹੋ ਗਈ ਅਤੇ ਥਾਰ ਕੰਟਰੋਲ ਤੋਂ ਬਾਹਰ ਹੋ ਕੇ ਹਾਈਵੇਅ 'ਤੇ ਪਲਟ ਗਈ। ਇਸ ਹਾਦਸੇ ਕਾਰਨ ਹਾਈਵੇਅ ’ਤੇ ਲੰਮਾ ਜਾਮ ਲੱਗ ਗਿਆ। ਇਸ ਸਬੰਧੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਹਾਦਸੇ ਦੌਰਾਨ ਵਁਡੀ ਰਾਹਤ ਦੀ ਗੱਲ ਇਹ ਰਹੀ ਕਿ ਥਾਰ ਸਵਾਰ ਵਾਲ-ਵਾਲ ਬਚ ਗਏ। ਮੌਕੇ 'ਤੇ ਮੌਜੂਦ ਲੋਕਾਂ ਨੇ ਹਾਈਵੇਅ 'ਤੇ ਪਲਟੀ ਹੋਈ ਥਾਰ ਨੂੰ ਸਿੱਧਾ ਕੀਤਾ ਅਤੇ ਪੁਲਿਸ ਦੀ ਮਦਦ ਨਾਲ ਰਸਤਾ ਕਲੀਅਰ ਕਰਕੇ ਹਾਈਵੇ 'ਤੇ ਲੱਗੇ ਜਾਮ ਨੂੰ ਹਟਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਪਠਾਨਕੋਟ ਤੋਂ ਆ ਰਹੀ ਕਰਤਾਰ ਬੱਸ ਦੀ ਥਾਰ ਨਾਲ ਟੱਕਰ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਥਾਰ ਤੇਜ਼ ਰਫਤਾਰ ਸੀ ਅਤੇ ਬੱਸ ਨਾਲ ਟਕਰਾ ਕੇ ਪਲਟ ਗਈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
0 Comments