*NRI ਸਭਾ ਪੰਜਾਬ ਦੇ ਪ੍ਰਧਾਨ ਦੀ ਚੋਣ ਲਈ ਅੱਜ ਵੋਟਾਂ ਪੈ ਰਹੀਆਂ ਨੇ, ਸਵੇਰੇ 9 ਤੋਂ ਸ਼ਾਮ 5 ਵਜੇ ਤਕ ਹੋਵੇਗੀ ਪੋਲਿੰਗ* *ਅੱਜ ਹੀ ਮਿਲੇਗਾ NRI ਸਭਾ ਨੂੰ ਨਵਾਂ ਪ੍ਰਧਾਨ*

*NRI ਸਭਾ ਪੰਜਾਬ ਦੇ ਪ੍ਰਧਾਨ ਦੀ ਚੋਣ ਲਈ ਅੱਜ ਵੋਟਾਂ ਪੈ ਰਹੀਆਂ ਨੇ, ਸਵੇਰੇ 9 ਤੋਂ ਸ਼ਾਮ 5 ਵਜੇ ਤਕ ਹੋਵੇਗੀ ਪੋਲਿੰਗ*


*ਅੱਜ ਹੀ ਮਿਲੇਗਾ NRI ਸਭਾ ਨੂੰ ਨਵਾਂ ਪ੍ਰਧਾਨ*
ਜਲੰਧਰ, 05 ਜਨਵਰੀ,  (ਵਿਜੈ ਕੁਮਾਰ ਰਮਨ) : -- ਐੱਨਆਰਆਈ ਸਭਾ ਦੇ ਪ੍ਰਧਾਨ ਦੀ ਚੋਣ 5 ਜਨਵਰੀ ਨੂੰ ਹੋਣ ਜਾ ਰਹੀ ਹੈ। ਵੋਟਾਂ ਪੈਣ ਦੇ ਨਾਲ ਹੀ ਸਭਾ ਨੂੰ ਨਵਾਂ ਪ੍ਰਧਾਨ ਮਿਲ ਜਾਵੇਗਾ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚੋਣਾਂ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਚੋਣਾਂ ਨੂੰ ਸਫਲ ਬਣਾਉਣ ਲਈ 70 ਮੁਲਾਜ਼ਮਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ। ਵੋਟਾਂ ਸਵੇਰੇ 9 ਤੋਂ 5 ਪੰਜ ਤੱਕ ਪਾਈਆਂ ਜਾਣਗੀਆਂ। 5 ਵਜੇ ਤੋਂ ਬਾਅਦ ਵੋਟਾਂ ਦੀ ਗਿਣਤੀ ਹੋਵੇਗੀ। ਵੀਰਵਾਰ ਨੂੰ ਏਡੀਸੀ-ਕਮ-ਚੋਣ ਅਧਿਕਾਰੀ ਮੇਜਰ ਡਾ. ਅਮਿਤ ਮਹਾਜਨ ਨੇ ਪੋਲਿੰਗ ਸਟਾਫ ਦੀ ਰਿਹਰਸਲ ਦੇਖੀ। ਉਨ੍ਹਾਂ ਕਿਹਾ ਕਿ ਐੱਨਆਰਆਈ ਸਭਾ ਦੇ ਦਫ਼ਤਰ ਵੋਟਾਂ ਪਾਉਣ ਸਬੰਧੀ ਬੈਲੇਟ ਬਾਕਸ ਰੱਖ ਦਿੱਤੇ ਗਏ ਹਨ। ਸ਼ੁੱਕਰਵਾਰ ਨੂੰ ਪੰਜ ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ। ਉਮੀਦਵਾਰ ਨੂੁੰ ਜਿੱਤ ਦਾ ਸਰਟੀਫਿਕੇਟ ਸੌਂਪ ਦਿੱਤਾ ਜਾਵੇਗਾ।

ਪ੍ਰਧਾਨਗੀ ਦੀ ਚੋਣ ਲਈ ਮੈਦਾਨ ’ਚ ਤਿੰਨ ਉਮੀਦਵਾਰ

ਸਭਾ ਦੇ ਪ੍ਰਧਾਨ ਦੀ ਚੋਣ ਲਈ ਮੈਦਾਨ ’ਚ ਤਿੰਨ ਉਮੀਦਵਾਰ ਹਨ ਜਿਨ੍ਹਾਂ ’ਚ ਸਾਬਕਾ ਪ੍ਰਧਾਨ ਜਸਬੀਰ ਸਿੰਘ ਗਿੱਲ, ਸਾਬਕਾ ਪ੍ਰਧਾਨ ਕਮਲਜੀਤ ਸਿੰਘ ਹੇਅਰ ਤੇ ਆਸਟੇ੍ਰਲੀਆ ਵਾਸੀ ਪਰਵਿੰਦਰ ਕੌਰ ਸ਼ਾਮਲ ਹਨ। ਕਮਲਜੀਤ ਸਿੰਘ ਹੇਅਰ ਨੂੰ ਏ, ਜਸਬੀਰ ਸਿੰਘ ਗਿੱਲ ਨੂੰ ਬੀ ਤੇ ਪਰਵਿੰਦਰ ਕੌਰ ਨੁੂੰ ਸੀ ਅਲਫਾਬੇਟ ਚੋਣ ਚਿੰਨ੍ਹ ਜਾਰੀ ਕੀਤਾ ਹੈ।"

Post a Comment

0 Comments