*ਭੋਗਪੁਰ 'ਚ ਪੰਜਾਬ ਨੈਸ਼ਨਲ ਬੈਂਕ ਦੇ ATM ਨੂੰ ਚੋਰਾ ਨੇ ਬਣਾਇਆ ਨਿਸ਼ਾਨਾ, ਲਁਖਾਂ ਦੀ ਨਕਦੀ ਚੋਰੀ*

*ਭੋਗਪੁਰ 'ਚ ਪੰਜਾਬ ਨੈਸ਼ਨਲ ਬੈਂਕ ਦੇ ATM ਨੂੰ ਚੋਰਾ ਨੇ ਬਣਾਇਆ ਨਿਸ਼ਾਨਾ, ਲਁਖਾਂ ਦੀ ਨਕਦੀ ਚੋਰੀ*
ਜਲੰਧਰ, 04 ਜਨਵਰੀ, (ਵਿਜੈ ਕੁਮਾਰ ਰਮਨ) :- ਜੀਟੀ ਰੋਡ ਭੋਗਪੁਰ 'ਤੇ ਸਥਿਤ ਪੰਜਾਬ ਨੈਸ਼ਨਲ ਬੈਂਕ ਨੂੰ ਚੋਰਾ ਨੇ ਨਿਸ਼ਾਨਾ ਬਣਾ ਕੇ ਲਁਖਾਂ ਰੁਪੇ ਦੀ ਨਕਦੀ ਚੋਰੀ ਕਰ ਲਈ । ਚੋਰਾਂ ਨੇ ਕਟਰ ਨਾਲ ਏਟੀਐੱਮ ਦੇ ਕੈਸ਼ਬਾਕਸ ਨੂੰ ਕੱਟ ਲਿਆ ਤੇ ਕੈਸ਼ ਬਾਕਸ ਲੈ ਕੇ ਫ਼ਰਾਰ ਹੋ ਗਏ। ਜਿਸ ਵਿਚ 7 ਲੱਖ, 48 ਹਾਜ਼ਰ ਰੁਪਏ ਦੇ ਕਰੀਬ ਨਕਦੀ ਸੀ।

ਬੈਂਕ ਮੈਨੇਜਰ ਪਰਸ਼ੋਤਮ ਸਿੰਘ ਨੇ ਦੱਸਿਆ ਕਿ ਚੋਰ ਨੇ ਏਟੀਐੱਮ ਅੰਦਰ ਦਾਖ਼ਲ ਹੁੰਦੇ ਹੀ, ਸੀਸੀਟੀਵੀ ਕੈਮਰਿਆਂ 'ਤੇ ਸਪਰੇ ਮਾਰ ਦਿੱਤੀ। ਜਿਸ ਕਾਰਨ ਕੈਮਰਿਆਂ 'ਚ ਕੁਝ ਵੀ ਕੈਦ ਨਹੀਂ ਹੋ ਸਕਿਆ। ਇਸ ਸਬੰਧੀ ਉਨ੍ਹਾਂ ਭੋਗਪੁਰ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ।
ਪੁਲਿਸ ਵੱਲੋਂ ਬੈਂਕ ਦੇ ਨਜ਼ਦੀਕ ਦੁਕਾਨਾਂ ਤੇ ਲਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਬਲਜੀਤ ਸਿੰਘ ਹੁੰਦਲ ਨੇ ਦੱਸਿਆ ਕਿ ਬੈਂਕ ਦੇ ਨੇੜੇ- ਤੇੜੇ ਦੇ ਸਾਰੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ। ਕੈਮਰਿਆਂ ਦੀ ਫੁਟੇਜ ਤੋਂ ਪਤਾ ਲੱਗਾ ਕਿ ਚੋਰ ਕਰੇਟਾ ਗੱਡੀ ਚ ਆਏ ਸਨ। ਪੁਲਿਸ ਛੇਤੀ ਹੀ ਦੋਸ਼ੀਆਂ ਨੂੰ ਗਿਰਫ਼ਤਾਰ ਕਰ ਲੇਵੇਗੀ।

Post a Comment

0 Comments