*ਸ਼ਹੀਦੀ ਹਫਤੇ ਦੌਰਾਨ ਸੰਗਤਾਂ ਵੱਧ ਤੋਂ ਵੱਧ ਨਾਮ ਸਿਮਰਨ ਕਰਨ - ਸ ਪਰਮਜੀਤ ਸਿੰਘ ਪੰਜੌੜ*

*ਸ਼ਹੀਦੀ ਹਫਤੇ ਦੌਰਾਨ ਸੰਗਤਾਂ ਵੱਧ ਤੋਂ ਵੱਧ ਨਾਮ ਸਿਮਰਨ ਕਰਨ - ਸ ਪਰਮਜੀਤ ਸਿੰਘ ਪੰਜੌੜ*

ਹੁਸ਼ਿਆਰਪੁਰ, 21 ਦਸੰਬਰ ( ਵਿਜੈ ਕੁਮਾਰ ਰਮਨ ) :-  ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਜਥੇਦਾਰ ਸ ਪਰਮਜੀਤ ਸਿੰਘ ਪੰਜੌੜ ਨੇ ਸਮੂਹ ਸਿੱਖ ਸੰਗਤਾਂ ਨੂੰ ਪੁਰਜੋਰ ਅਪੀਲ ਕੀਤੀ ਹੈ ਕਿ 21 ਤੋਂ 28 ਦਸੰਬਰ ਤੱਕ ਸ਼ਹੀਦੀ ਹਫਤੇ ਦੌਰਾਨ ਬਿਲਕੁਲ ਸਾਦਗੀ ਨਾਲ ਰਹਿੰਦੇ ਹੋਏ ਵੱਧ ਤੋਂ ਵੱਧ ਗੁਰਬਾਣੀ ਜਾਪ ਕੀਤਾ ਜਾਵੇ। ਉਹਨਾਂ ਸਾਦਾ ਭਜਨ ਕਰਨ ਅਤੇ ਸਾਦਾ ਪਰਿਵਾਰਾ ਧਾਰਣ ਕਰਨ ਦੀ ਗੱਲ ਵੀ ਕਹੀ ਅਤੇ ਦੱਸਿਆ ਕਿ ਦਸ਼ਮਪਿਤਾ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 21 ਦਸੰਬਰ ਨੂੰ ਕਿਲਾ ਛੱਡਿਆ, 22 ਦਸੰਬਰ ਨੂੰ ਸਰਸਾ ਤੇ ਵਿਛੋੜਾਹੋਇਆ। 23 ਦਸੰਬਰ ਨੂੰ ਵੱਡੇ ਸਾਹਿਬਜਾਦਿਆਂ ਦੀ ਸ਼ਹਾਦਤ ਹੋਈ। ਜਿਸ ਤੋਂ ਬਾਅਦ 24 ਦਸੰਬਰ ਨੂੰ ਚਮਕੌਰ ਗੜ੍ਹੀ ਦੇ ਸਾਕੇ ਵਿਚ ਬਾਕੀ ਸਿੰਘਾਂ ਨੇ ਸ਼ਹਾਦਤ ਦਿੱਤੀ ਸੀ। 25 ਦਸੰਬਰ ਨੂੰ ਵੱਡੇ ਸਾਹਿਬਜਾਦਿਆਂ ਦਾ ਸੰਸਕਾਰ ਅਤੇ ਬੀਬੀ ਹਰਸ਼ਰਨ ਕੌਰ ਦੀ ਸ਼ਹਾਦਤ ਹੋਈ। 27 ਦਸੰਬਰ ਨੂੰ ਛੋਟੇ ਸਾਹਿਬਜਾਦਿਆਂ ਤੇ ਮਾਤਾ ਗੁਜਰ ਕੌਰ (ਗੁਜਰੀ ਜੀ) ਦੀ ਸ਼ਹਾਦਤ ਹੋਈ। 28 ਦਸੰਬਰ ਨੂੰ ਉਹਨਾਂ ਦਾ ਸੰਸਕਾਰ ਕੀਤਾ ਗਿਆ ਸੀ । ਇਹ ਹਫਤਾ ਸਿੱਖ ਕੌਮ ਲਈ ਬਹੁਤ ਹੀ ਸੋਗ ਭਰਿਆ ਹੈ। ਸਾਨੂੰ ਆਪਣੇ ਮਹਾਨ ਗੁਰੂਆਂ, ਚਾਰੇ ਸਾਹਿਬਜਾਦਿਆਂ, ਮਾਤਾ ਗੁਜਰ ਕੌਰ ਅਤੇ ਸਮੂਹ ਸਿੰਘ, ਸਿੰਘਣੀਆਂ ਦੀਆਂ ਸ਼ਹਾਦਤਾਂ ਨੂੰ ਹਮੇਸ਼ਾ ਧਿਆਨ 'ਚ ਰੱਖਦੇ ਹੋਏ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕਰਨਾ ਚਾਹੀਦਾ ਹੈ। ਉਹਨਾਂ ਬੱਚਿਆਂ ਨੂੰ ਸਿੱਖੀ ਸਰੂਪ ਦੇ ਧਾਰਨੀ ਅਤੇ ਬਾਣੀ, ਗੁਰਬਾਣੀ ਦੇ ਲੜ ਲਗਾਉਣ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਕੌਮ ਦੇ ਮਹਾਨ ਸ਼ਹੀਦਾਂ ਨੂੰ ਇਹੋ ਸੱਚੀ ਸ਼ਰਧਾਂਜਲੀ ਹੋਵੇਗੀ।

Post a Comment

0 Comments