*breaking news - ਨੌਜਵਾਨ ਨੇ ਆਪਣੇ ਮਾਤਾ ਪਿਤਾ ਤੇ ਭਰਾ ਦਾ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕੀਤਾ ਕਤਲ *

*breaking news - ਨੌਜਵਾਨ ਨੇ ਆਪਣੇ ਮਾਤਾ ਪਿਤਾ ਤੇ ਭਰਾ  ਦਾ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕੀਤਾ ਕਤਲ *

ਜਲੰਧਰ, 19 ਅਕਤੂਬਰ, ,(ਵਿਜੈ ਕੁਮਾਰ ਰਮਨ):- ਜਲੰਧਰ ਨਕੋਦਰ ਰੋਡ ਤੇ ਸਥਿਤ ਵਡਾਲਾ ਚੌਂਕ ਦੇ ਨਜ਼ਦੀਕ  ਟਾਵਰ ਇਨਕਲੇਵ ਫੇਜ 3 ਦੇ ਇਲਾਕੇ 'ਚ ਇਕ ਤਿਹਰੇ ਕਤਲ ਕਾਂਡ ਦੀ ਵੱਡੀ ਘਟਨਾ ਸਾਹਮਣੇ ਆਈ ਹੈ। ਪਤਾ ਲੱਗਾ ਹੈ ਕਿ ਇੱਕੋ ਪਰਿਵਾਰ ਦੇ ਤਿੰਨ ਲੋਕਾਂ ਦਾ ਕਤਲ ਕਰ ਦਿੱਤਾ ਗਿਆ ਹੈ  ਤੇ ਕਾਤਲ ਪਰਿਵਾਰਕ ਮੈਂਬਰ ਹੀ ਦਁਸਿਆ ਜਾ ਰਿਹਾ ਹੈ, ਫਿਲਹਾਲ  ਥਾਣਾ ਲਾਂਬੜਾ ਤੇ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਮੌਕੇ 'ਤੇ ਪਹੁੰਚ ਗਈ ਹੈ।

ਜਾਣਕਾਰੀ ਅਨੁਸਾਰ ਲਾਂਬੜਾ ਥਾਣੇ ਅਧੀਨ ਪੈਂਦੇ ਵਡਾਲਾ ਚੌਂਕ ਕੋਲ ਟਾਵਰ ਇਨਕਲੇਵ ਫੇਜ 3 ਵਿੱਚ ਕਤਲ ਦੀ ਵੱਡੀ ਘਟਨਾ ਵਾਪਰੀ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨੇ ਹੀ ਆਪਣੀ ਮਾਂ, ਪਿਤਾ ਅਤੇ ਭਰਾ ਦਾ ਕਤਲ ਕੀਤਾ ਹੈ।

ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨੇ ਆਪਣੇ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਕੁੱਟਮਾਰ ਕੀਤੀ ਅਤੇ ਜਦੋਂ ਉਨ੍ਹਾਂ ਨੇ ਵਿਰੋਧ ਕੀਤਾ ਤਾਂ ਉਸ ਨੇ ਇਕ ਤੋਂ ਬਾਅਦ ਇਕ ਮੈਂਬਰ ਨੂੰ ਗੋਲੀ ਮਾਰ ਕੇ ਮਾਰ ਦਿੱਤਾ।

ਪਹਿਲੀ ਜਾਣਕਾਰੀ ਅਨੁਸਾਰ ਨੌਜਵਾਨ (ਹਰਪ੍ਰੀਤ) ਨੇ ਆਪਣੇ ਹੀ ਮਾਤਾ-ਪਿਤਾ (ਜਗਬੀਰ ਅਤੇ ਅੰਮ੍ਰਿਤਪਾਲ ਕੌਰ) ਅਤੇ ਭਰਾ ਦਾ ਲਾਇਸੰਸੀ ਹਥਿਆਰਾਂ ਨਾਲ ਕਤਲ ਕੀਤਾ ਹੈ। ਇੱਕ ਨਜ਼ਦੀਕੀ ਰਿਸ਼ਤੇਦਾਰ ਚਾਚੀ ਅਨੁਸਾਰ ਘਰ ਵਿੱਚ ਜਾਇਦਾਦ ਨੂੰ ਲੈ ਕੇ ਕਾਫੀ ਸਮੇਂ ਤੋਂ ਘਰੇਲੂ ਝਗੜਾ ਚੱਲ ਰਿਹਾ ਸੀ।ਇਹ ਘਟਨਾ ਦੁਪਹਿਰ ਕਰੀਬ 2 ਵਜੇ ਦੀ ਦੱਸੀ ਜਾ ਰਹੀ ਹੈ।ਪਰ ਸਭ ਨੂੰ ਸੂਚਨਾ ਕਾਫੀ ਦੇਰ ਸ਼ਾਮ ਦੇ ਕਰੀਬ ਮਿਲੀ

ਮੁਲਜ਼ਮ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ। ਘਟਨਾ ਦੇ ਕਾਰਨਾਂ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ ਹੈ। ਜਲੰਧਰ ਦੇਹਾਤ ਥਾਣਾ ਦੇ ਐਸਪੀ ਮੁਖਵਿੰਦਰ ਭੁੱਲਰ ਤੇ ਹੋਰ ਪੁਲਿਸ ਅਧਿਕਾਰੀ  ਮੌਕੇ 'ਤੇ ਪਹੁੰਚ ਗਏ ਹਨ।

 (ਨੋਟ - ਖਬਰ ਅਪਡੇਟ ਕੀਤੀ ਜਾ ਰਹੀ ਹੈ)

Post a Comment

0 Comments