*ਦਿੱਲੀ ਭੁਚਾਲ ਨਾਲ ਹਿੱਲੀ, ਜਬਰਦਸਤ ਝਟਕਿਆਂ ਤੋਂ ਡਰੇ ਹੋਏ ਲੋਕ ਆਪਣੇ ਘਰਾਂ ਅਤੇ ਇਮਾਰਤਾਂ ਤੋਂ ਨਕਲੇ ਬਾਹਰ*
ਨਵੀਂ ਦਿੱਲੀ, 15 ਅਕਤੂਬਰ, (ਵਿਜੈ ਕੁਮਾਰ ਰਮਨ):- ਭਾਰਤ ਦੀ ਰਾਜਧਾਨੀ ਦਿੱਲੀ ਅਤੇ ਐਨਸੀਆਰ ਖੇਤਰ ਵਿੱਚ ਐਤਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਉਹ ਇੰਨੇ ਮਜ਼ਬੂਤ ਸਨ ਕਿ ਡਰੇ ਹੋਏ ਲੋਕ ਆਪਣੇ ਘਰਾਂ ਅਤੇ ਇਮਾਰਤਾਂ ਤੋਂ ਬਾਹਰ ਆ ਗਏ।
ADV...
ਦਿੱਲੀ ਤੋਂ ਇਲਾਵਾ ਨੋਇਡਾ, ਗਾਜ਼ੀਆਬਾਦ ਸਮੇਤ ਹਰਿਆਣਾ ਦੇ ਹੋਰ ਸ਼ਹਿਰਾਂ 'ਚ ਵੀ ਭੂਚਾਲ ਆਉਣ ਦੀ ਖਬਰ ਹੈ। ਹਾਲਾਂਕਿ ਭੂਚਾਲ 'ਚ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਛੁੱਟੀ ਦਾ ਦਿਨ ਹੋਣ ਕਾਰਨ ਲੋਕ ਘਰਾਂ 'ਚ ਹੀ ਸਨ ਅਤੇ ਜਦੋਂ ਉਨ੍ਹਾਂ ਨੂੰ ਅਚਾਨਕ ਕੰਬਣੀ ਮਹਿਸੂਸ ਹੋਈ ਤਾਂ ਸਾਰੇ ਘਰੋਂ ਬਾਹਰ ਭੱਜ ਗਏ।
ADV
ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਦੇ ਅਨੁਸਾਰ, ਸ਼ਾਮ 4:08 ਵਜੇ ਫਰੀਦਾਬਾਦ ਖੇਤਰ ਵਿੱਚ 10 ਕਿਲੋਮੀਟਰ ਦੀ ਡੂੰਘਾਈ ਵਿੱਚ 3.1 ਤੀਬਰਤਾ ਦਾ ਭੂਚਾਲ ਆਇਆ।
0 Comments