ਜਲੰਧਰ, 01 ਨਵੰਬਰ, (ਵਿਜੈ ਕੁਮਾਰ ਰਮਨ): - ਸ਼੍ਰੋਮਣੀ ਜੱਦੀ ਜਠੇਰੇ ਬਾਬਾ ਭਟੋਆ ਸਾਹਿਬ ਪ੍ਰਬੰਧਕ ਕਮੇਟੀ ਦੀ ਦੇਖਰੇਖ ਅਧੀਨ ਕਾਲਰਾ ਵਿਖੇ ਗੋਤ ਭਟੋਆ ਬਾਬਾ ਭਟੋਆ ਸਾਹਿਬ ਜੀ ਦਾ ਸਾਲਾਨਾ ਜੋੜ ਮੇਲਾ ਕਰਵਾਇਆ ਜਾ ਰਿਹਾ ਹੈ।
ਸ਼੍ਰੋਮਣੀ ਜੱਦੀ ਜਠੇਰੇ ਪ੍ਰਬੰਧਕ ਕਮੇਟੀ ਪ੍ਰਧਾਨ ਸਰਦਾਰ ਬੂਟਾ ਸਿੰਘ ਪਿੰਡ ਕਾਲਰਾ ਨੇ ਦੱਸਿਆ ਕਿ ਹਰ ਸਾਲ ਵਾਂਗ ਇਸ ਵਾਰ ਵੀ ਸਾਰੀ ਸੰਗਤ ਦੇ ਸਹਿਯੋਗ ਨਾਲ ਸ਼੍ਰੋਮਣੀ ਜੱਦੀ ਜਠੇਰੇ ਬਾਬਾ ਭਟੋਆ ਸਾਹਿਬ ਦਰਵਾਰ ਵਿਖੇ ਸਾਲਾਨਾ ਜੋੜ ਮੇਲਾ ਪਿੰਡ ਕਾਲਰਾ ਬਲਾਕ ਆਦਮਪੁਰ ਤੋਂ ਮੇਹਟੀਆਣਾ ਰੋਡ, ਨਹਿਰ ਲਾਗੇ ਜਿਲਾ ਜਲੰਧਰ ਸ਼ਹਿਰ ਵਿਖੇ ਬੜੀ ਸ਼ਰਧਾ ਪੂਰਬਕ ਮਨਾਇਆ ਜਾ ਰਿਹਾ ਹੈ।
ਉਹਨਾਂ ਦੱਸਿਆ ਕਿ 3 ਨਵੰਬਰ ਸ਼ੁਕਰਵਾਰ ਸਵੇਰੇ 10 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦਾ ਆਰੰਭ , 4 ਨਵੰਬਰ ਸ਼ਨੀਵਾਰ ਸਵੇਰੇ 11 ਵਜੇ ਨਿਸ਼ਾਨ ਸਾਹਿਬ ਦੀ ਰਸਮ, 5 ਨਵੰਬਰ ਐਤਵਾਰ ਸਵੇਰੇ 10 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ, ਸਵੇਰੇ 11 ਤੋਂ ਦੁਪਿਹਰ 3 ਵਜੇ ਤੱਕ ਗੁਰੂ ਪਿਆਰੀ ਧਾਰਮਿਕ ਜਥੇਬੰਦੀਆਂ ਵੱਲੋਂ ਕੀਰਤਨ ਸਮਾਗਮ, ਸਵੇਰੇ 8 ਵਜੇ ਤੋਂ ਦੁਪਹਿਰ ਇਕ ਵਜੇ ਤੱਕ ਚਾਹ ਪਕੋੜ੍ਹਿਆਂ ਦਾ ਲੰਗਰ, ਦੁਪਿਹਰ 1 ਵਜੇ ਤੋਂ ਸੰਗਤਾਂ ਲਈ ਅਟੁਟ ਲੰਗਰ ਦਾ ਪ੍ਰਾਰੰਭ ਹੋਵੇਗਾ।
ਉਨ੍ਹਾਂ ਇਹ ਵੀ ਦੱਸਿਆ ਕਿ ਸਮਾਗਮ ਵਿੱਚ 108 ਸੰਤ ਬਾਬਾ ਮਨਜੀਤ ਸਿੰਘ ਕਾਲਰੇ ਵਾਲੇ, ਸੰਤ ਬਾਬਾ ਗੁਰਜੀਤ ਸਿੰਘ ਜੀ ਕਾਲਰੇ ਵਾਲੇ, ਸੰਤ ਬਾਬਾ ਹਰਮਿੰਦਰ ਸਿੰਘ ਜੀ ਕਾਲਰੇ ਵਾਲੇ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੰਗੇ ਅਤੇ ਕੀਰਤਨ ਜਥੇਬੰਦੀਆਂ ਵਲੋਂ 108 ਸੰਤ ਬਾਬਾ ਮਨਜੀਤ ਸਿੰਘ ਕਾਲਰੇ ਵਾਲੇ, ਸੂਬੇਦਾਰ ਬਲਦੇਵ ਸਿੰਘ ਕਾਲਰੇ ਵਾਲੇ, ਭਾਈ ਜਗਜੀਤ ਸਿੰਘ ਜੱਬੜ ਵਾਲੇ ਅਤੇ ਭਾਈ ਪਰਮਜੀਤ ਸਿੰਘ ਮੇਗੋਵਾਲ ਵਾਲਿਆਂ ਵਲੋਂ ਕੀਰਤਨ ਤੇ ਗੁਰਬਾਣੀ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ। ਇਸ ਮੌਕੇ ਕਮੇਟੀ ਪ੍ਰਧਾਨ ਸਰਦਾਰ ਬੂਟਾ ਸਿੰਘ, ਉਪ ਪ੍ਰਧਾਨ ਸੋਹਣ ਸਿੰਘ, ਸੁਖਦੇਵ ਸਿੰਘ ਸੈਕਟਰੀ, ਮਾਸਟਰ ਸ਼ੀਤਲ ਸਿੰਘ ਸਟੇਜ ਸੈਕਟਰੀ, ਖਜਾਨਚੀ ਜੈ ਗੋਪਾਲ, ਦਰਵਾਰ ਸੇਵਾਦਾਰ ਬਾਬਾ ਬਲਵੰਤ ਸਿੰਘ, ਮੈਂਬਰ ਸਾਹਿਬਾਨ ਜੋਗਿੰਦਰ ਸਿੰਘ ਖਾਲਸਾ, ਬਖਸ਼ੀ ਰਾਮ, ਸ਼ਿੰਗਾਰਾ ਰਾਮ, ਗੁਰਦੇਵ ਸਿੰਘ, ਮਦਨ ਲਾਲ, ਹਰਬੰਸ ਸਿੰਘ, ਗੁਰਮੀਤ ਸਿੰਘ, ਅਜੀਤ ਸਿੰਘ, ਰਾਮ ਮੂਰਤੀ, ਰਾਮ ਸਿੰਘ, ਹਰਬੰਸ ਲਾਲ, ਸੇਵਾਦਾਰ ਰੋਹਿਤ ਭਾਟੀਆ ਸੇਵਾਦਾਰ ਪੂਨਮ ਭਾਟੀਆ ਸਮੇਤ ਅਨੇਕ ਪਤਵੰਤੇ ਸੱਜਣ ਮੌਜੂਦ ਸਨ।
0 Comments