*ਸੀਆਈਏ ਸਟਾਫ਼ ਦੀ ਪੁਲਿਸ ਨੇ ਆਬਾਦਪੁਰਾ ਵਿੱਚ ਮਾਰੀ ਰੇਡ 'ਬਦਨਾਮ ਜੂਏਬਾਜ਼ ਹਨੀ ਮੋਟੇ' ਸਮੇਤ 8 ਜੂਏਬਾਜ਼ ਕੀਤੇ ਗ੍ਰਿਫਤਾਰ,ਹਜ਼ਾਰਾਂ ਰੁੂਪੇ ਬਰਾਮਦ*
Post : V news 24
ਜਲੰਧਰ, 07 ਅਕਤੂਬਰ (ਵਿਜੈ ਕੁਮਾਰ ਰਮਨ):- ਦੀਵਾਲੀ ਦਾ ਦਿਨ ਆਉਂਦੇ ਹੀ ਜੂਏਬਾਜ਼ ਵੀ ਸਰਗਰਮ ਹੋ ਗਏ ਹਨ। ਜੂਏਬਾਜ਼ ਹੁਣ ਹੋਟਲਾਂ, ਘਰਾਂ ਵਿੱਚ ਜੂਆ ਖੇਡ ਰਹੇ ਹਨ। ਜੁਆਰੀਆਂ ਦੇ ਨਾਲ-ਨਾਲ ਪੁਲਿਸ ਵੀ ਸਰਗਰਮ ਹੋ ਗਈ ਹੈ। ਕੁਝ ਦਿਨ ਪਹਿਲਾਂ ਸੇਖੋਂ ਗ੍ਰੈਂਡ ਵਿੱਚ ਛਾਪੇਮਾਰੀ ਤੋਂ ਬਾਅਦ ਹੁਣ ਸੀਆਈਏ ਸਟਾਫ਼ ਦੀ ਪੁਲਿਸ ਨੇ ਜਲੰਧਰ ਦੇ ਆਬਾਦਪੁਰਾ ਵਿੱਚ ਛਾਪੇਮਾਰੀ ਕੀਤੀ ਹੈ। ਪੁਲਿਸ ਨੇ 8 ਜੁਆਰੀਆਂ ਨੂੰ ਗ੍ਰਿਫ਼ਤਾਰ ਕਰਕੇ ਹਜ਼ਾਰਾਂ ਰੁਪਏ ਬਰਾਮਦ ਕੀਤੇ ਹਨ। ਫੜੇ ਗਏ ਜੂਏਬਾਜ਼ਾਂ ਵਿੱਚ ਨਸ਼ਾ ਤਸਕਰੀ ਵਿੱਚ ਸ਼ਾਮਲ ਇੱਕ ਜੁਆਰੀ ਦਾ ਨਾਂ ਵੀ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਸੀਆਈਏ ਸਟਾਫ਼ ਦੇ ਇੰਚਾਰਜ ਅਸ਼ੋਕ ਕੁਮਾਰ ਸ਼ਰਮਾ ਨੂੰ ਸੂਚਨਾ ਮਿਲੀ ਸੀ ਕਿ ਅਬਾਦਪੁਰਾ ਵਿੱਚ ਜੂਏ ਦਾ ਅੱਡਾ ਚੱਲ ਰਿਹਾ ਹੈ। ਪੁਲੀਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਅਤੇ ਡੀਸੀਪੀ ਜਸਕਿਰਨ ਸਿੰਘ ਤੇਜਾ ਦੀ ਅਗਵਾਈ ਹੇਠ ਸੀਆਈਏ ਇੰਚਾਰਜ ਅਸ਼ੋਕ ਸ਼ਰਮਾ ਅਤੇ ਉਨ੍ਹਾਂ ਦੀ ਟੀਮ ਨੇ ਬੀਤੀ ਦੇਰ ਰਾਤ ਕਰੀਬ 2.30 ਵਜੇ ਆਬਾਦਪੁਰਾ ਵਿੱਚ ਛਾਪਾ ਮਾਰਿਆ। ਛਾਪੇਮਾਰੀ ਦੌਰਾਨ ਪੁਲੀਸ ਨੇ ਮੌਕੇ ਤੋਂ 8 ਜੁਆਰੀਆਂ ਨੂੰ ਕਾਬੂ ਕਰਕੇ 63050 ਰੁਪਏ ਬਰਾਮਦ ਕੀਤੇ।
ਅਰਸ਼ ਥਾਪਰ ਵਾਸੀ ਬਸਤੀ ਦਾਨਿਸ਼ਮੰਦਾ, ਅਸ਼ਵਨੀ ਕੁਮਾਰ ਉਰਫ ਗੱਗਾ ਵਾਸੀ ਅਬਾਦਪੁਰਾ, ਹਰਦੀਪ ਕੁਮਾਰ ਵਾਸੀ ਬਸਤੀ ਦਾਨਿਸ਼ਮੰਦਾ, ਮਨਿੰਦਰ ਸਿੰਘ ਵਾਸੀ ਉਜਾਲਾ ਨਗਰ(ਬਸਤੀ ਸ਼ੇਖ), ਅਮਿਤ ਕੁਮਾਰ ਵਾਸੀ ਸੂਰਜਗੰਜ, ਸੁਸ਼ੀਲ ਕੁਮਾਰ ਵਾਸੀ ਮਖਦੂਮਪੁਰਾ,ਸੰਜੀਵ ਕੁਮਾਰ ਵਾਸੀ ਨਿਊ ਸੁਰਾਜਗੰਜ, ਦੀਪਕ ਕੁਮਾਰ ਵਾਸੀ ਆਬਾਦਪੁਰਾ ਦਾ ਰਹਿਣ ਵਾਲਾ, ਨੁੰ ਗਿ੍ਫ਼ਤਾਰ ਕੀਤਾ ਗਿਆ ਹੈ।
ਪੁਲੀਸ ਅਨੁਸਾਰ ਇਹ ਸਾਰੇ ਵਿਅਕਤੀ ਅਬਾਦਪੁਰਾ ਵਾਸੀ ਅਸ਼ਵਨੀ ਕੁਮਾਰ ਦੇ ਘਰ ਜੂਆ ਖੇਡ ਰਹੇ ਸਨ। ਇਸ ਦੌਰਾਨ ਪਤਾ ਲੱਗਾ ਹੈ ਕਿ ਫੜਿਆ ਗਿਆ ਮਨਿੰਦਰ ਸਿੰਘ ਉਰਫ ਹਨੀ ਮੋਟਾ ਪੇਸ਼ੇਵਰ ਜੂਆਰੀ ਹੈ। ਇਸ ਤੋਂ ਪਹਿਲਾਂ ਵੀ ਉਸ ਖ਼ਿਲਾਫ਼ ਜੂਏਬਾਜ਼ੀ ਦੇ ਬਹੁਤ ਸਾਰੇ ਕੇਸ ਦਰਜ ਹਨ। ਇੱਥੋਂ ਤੱਕ ਚਰਚਾ ਹੈ ਕਿ ਹਨੀ ਮੋਟਾ ਦਾ ਨਾਂ ਪਿਛਲੇ ਦਿਨੀਂ ਨਸ਼ਿਆਂ ਦੇ ਕਾਰੋਬਾਰ ਵਿੱਚ ਆਇਆ ਸੀ। ਉਨ੍ਹਾਂ ਦੀ ਆਡੀਓ ਰਿਕਾਰਡਿੰਗ ਵਾਈਰਲ ਹੋਣ ਤੇ ਵੀ ਕਾਫੀ ਚਰਚਾ ਹੋਈ ਸੀ।
0 Comments