*ਜਲੰਧਰ ਦਿਹਾਤੀ ਪੁਲਿਸ ਨੁੰ ਮਿਲੀ ਵੱਡੀ ਸਫਲਤਾ -ਥਾਣਾ ਫਿਲੌਰ ਦੀ ਪੁਲਸ ਨੇ 3 ਨਸ਼ਾ ਤਸਕਰਾਂ ਨੂੰ ਨਸ਼ੀਲੇ ਪਦਾਰਥ ਅਤੇ ਡਰੱਗ ਮਨੀ ਸਣੇ ਕੀਤਾ ਕਾਬੂ*

*ਜਲੰਧਰ ਦਿਹਾਤੀ ਪੁਲਿਸ ਨੁੰ ਮਿਲੀ ਵੱਡੀ ਸਫਲਤਾ -ਥਾਣਾ ਫਿਲੌਰ ਦੀ ਪੁਲਸ ਨੇ 3 ਨਸ਼ਾ ਤਸਕਰਾਂ ਨੂੰ ਨਸ਼ੀਲੇ ਪਦਾਰਥ ਅਤੇ ਡਰੱਗ ਮਨੀ ਸਣੇ ਕੀਤਾ ਕਾਬੂ*




Post :  V news 24
    By :  Vijay Kumar Ramanਜਲੰਧਰ, 06 ਅਕਤੂਬਰ (ਵਿਜੈ ਕੁਮਾਰ ਰਮਨ) :- ਜਲੰਧਰ ਦਿਹਾਤੀ ਥਾਣਾ ਫਿਲੌਰ ਦੀ ਪੁਲਸ ਨੇ 3 ਨਸ਼ਾ ਤਸਕਰਾਂ ਨੂੰ ਨਸ਼ੀਲੇ ਪਦਾਰਥ ਅਤੇ ਡਰੱਗ ਮਨੀ ਸਮੇਤ ਕਾਬੂ ਕੀਤਾ ਹੈ। ਜਾਣਕਾਰੀ ਦਿੰਦਿਆਂ ਐਸ.ਪੀ.ਸਰਬਜੀਤ ਬਾਹੀਆ ਨੇ ਦੱਸਿਆ ਕਿ ਥਾਣਾ ਸਦਰ ਦੇ ਇੰਚਾਰਜ ਸੁਰਿੰਦਰ ਕੁਮਾਰ ਦੀ ਟੀਮ ਨੇ ਬੀਤੇ ਦਿਨੀਂ ਪਿੰਡ ਅਕਲਪੁਰ ਤੋਂ ਸੁਰਜੀਤ ਸਿੰਘ ਉਰਫ ਜੀਤਾ ਪੁੱਤਰ ਜਸਵਿੰਦਰ ਸਿੰਘ ਨੂੰ 2 ਕਿਲੋ ਅਫੀਮ, 20 ਕਿਲੋ ਚੂਰਾ ਪੋਸਤ ਅਤੇ 2 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ।ਜਿਸ ਦੌਰਾਨ ਦੋਸ਼ੀ ਨੂੰ ਕਾਬੂ ਕੀਤਾ ਗਿਆ ਹੈ। .ਜੀਤਾ ਨੇ ਦੱਸਿਆ ਕਿ ਉਸ ਨੂੰ ਅਫੀਮ ਦੀ ਸਪਲਾਈ ਰਾਜਸਥਾਨ ਦੇ ਸਮੱਗਲਰਾਂ ਤੋਂ ਮਿਲਦੀ ਹੈ, ਜਿਨ੍ਹਾਂ ਨੇ ਅੱਜ ਉਸ ਨੂੰ ਇਹ ਸਪਲਾਈ ਦਿੱਤੀ ਹੈ। ਮੁਲਜ਼ਮ ਜੀਤਾ ਦੀ ਇਤਲਾਹ ’ਤੇ ਦਿਹਾਤੀ ਪੁਲੀਸ ਥਾਣਾ ਫਿਲੋਰ ਦੀ ਪੁਲਿਸ  ਨੇ ਅੰਤਰਰਾਜੀ ਅਫੀਮ ਸਪਲਾਇਰ ਬੀਰੂ ਲਾਲ ਪੁੱਤਰ ਲਾਲੂ ਰਾਮ ਵਾਸੀ ਸਿੰਘਪੁਰ ਚਿਤੌੜਗੜ੍ਹ, ਪੰਕਜ ਪੁੱਤਰ ਗੋਪਾਲ ਵਾਸੀ ਤਿਹੜੀ ਮੱਧ ਪ੍ਰਦੇਸ਼ ਨੂੰ 70 ਹਜ਼ਾਰ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਕੀਤਾ ਹੈ। ਪੁਲਸ ਨੇ 3 ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।"

Post a Comment

0 Comments