*CM ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਜਲੰਧਰ, ਸਣੇ 10 ਇੰਪਰੂਵਮੈਂਟ ਟਰੱਸਟਾਂ ਦੇ ਥਾਪੇ ਨਵੇਂ ਚੇਅਰਮੈਨ, ਵੇਖੋ ਲਿਸਟ*

*CM ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਜਲੰਧਰ, ਸਣੇ 10 ਇੰਪਰੂਵਮੈਂਟ ਟਰੱਸਟਾਂ ਦੇ ਥਾਪੇ ਨਵੇਂ ਚੇਅਰਮੈਨ, ਵੇਖੋ ਲਿਸਟ*



Post :  V news 24
    By :  Vijay Kumar Raman"ਚੰਡੀਗੜ੍ਹ, 08 ਸਤੰਬਰ ( V news 24 ):- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਨਿਯੁਕਤੀਆਂ ਦਾ ਦੌਰ ਜਾਰੀ ਹੈ। ਮਾਨ ਸਰਕਾਰ ਨੇ ਹੁਣ ਇੰਪਰੂਵਮੈਂਟ ਟਰੱਸਟ ਨੂੰ 10 ਨਵੇਂ ਚੇਅਰਮੈਨ ਦਿੱਤੇ ਹਨ, ਜਿਨ੍ਹਾਂ ਨੂੰ ਸੀ.ਐੱਮ. ਮਾਨ ਨੇ ਵਧਾਈ ਦਿੱਤੀ।ਮੁੱਖ ਮਤੰਰੀ ਨੇ ਉਮੀਦ ਪ੍ਰਗਟਾਈ ਕਿ ਨਾਮ ਮੁਤਾਬਕ ਨਗਰ ਸੁਧਾਰ ਟਰੱਸਟ ਦੇ ਨਵੇਂ ਚੇਅਰਮੈਨ ਸ਼ਹਿਰਾਂ ਦੇ ਬੁਨਿਆਦੀ ਸੁਧਾਰਾਂ ਲਈ ਈਮਾਨਦਾਰੀ ਨਾਲ ਕੰਮ ਕਰਨਗੇ ਅਤੇ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ‘ਚ ਅਹਿਮ ਜ਼ਿੰਮੇਵਾਰੀ ਬਣਾਉਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ‘ਰੰਗਲਾ ਪੰਜਾਬ ਟੀਮ’ ਵਿੱਚ ਸਾਰਿਆਂ ਦਾ ਸਵਾਗਤ ਹੈ।ਦੂਜੇ ਪਾਸੇ ਐੱਮ.ਪੀ. ਰਾਘਵ ਚੱਢਾ ਨੇ ਮਾਨ ਸਰਕਾਰ ਵੱਲੋਂ ਲਾਏ ਬੋਰਡ ਤੇ ਨਿਗਮਾਂ ਦੇ ਨਵੇਂ ਪ੍ਰਧਾਨਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਪ੍ਰਧਾਨਾਂ ਨਾਲ ਰਾਜ ਦੇ ਸ਼ਾਸਨ ਨਾਲ ਸੰਬੰਧਤ ਕਈ ਮੁੱਦਿਆਂ ‘ਤੇ ਹਾਂ-ਪੱਖੀ ਚਰਚਾ ਕੀਤੀ।ਰਾਘਵ ਚੱਢਾ ਨੇ ਇਸ ਬੈਠਕ ਦੀਆਂ ਤਸਵੀਰਾਂ ਸ਼ੇਅਰ ਕਰਦਿਆਂ ਨਗਰ ਸੁਧਾਰ ਟਰੱਸਟ ਦੇ ਨਵੇਂ ਨਿਯੁਕਤ ਚੇਅਰਮੈਨਾ 
ਨੂੰ ਇੱਕ ਸਫਲ ਕਾਰਜਕਾਲ ਲਈ ਸ਼ੁਭਕਾਮਨਾਵਾਂ ਦਿੱਤੀਆਂ।"

Post a Comment

0 Comments