*ਰਾਹਤ ਭਰੀ ਖਬਰ- ਭਲਕੇ ਬੰਦ ਨਹੀਂ ਹੋਵੇਗਾ ਜਲੰਧਰ-ਫਗਵਾੜਾ ਹਾਈਵੇ, ਕਿਸਾਨਾਂ ਨੇ ਵਾਪਸ ਲਿਆ 'ਹਾਈਵੇ ਬੰਦ ਦਾ ਸੱਦਾ'*

*ਰਾਹਤ ਭਰੀ ਖਬਰ- ਭਲਕੇ ਬੰਦ ਨਹੀਂ ਹੋਵੇਗਾ ਜਲੰਧਰ-ਫਗਵਾੜਾ ਹਾਈਵੇ, ਕਿਸਾਨਾਂ ਨੇ ਵਾਪਸ ਲਿਆ 'ਹਾਈਵੇ ਬੰਦ ਦਾ ਸੱਦਾ'*


Post :  V news 24
    By :  Vijay Kumar Raman
"ਜਲੰਧਰ, 28 ਸਤੰਬਰ  (ਵਿਜੈ ਕੁਮਾਰ ਰਮਨ):- ਕਿਸਾਨਾਂ ਨੇ ਜਲੰਧਰ-ਫਗਵਾੜਾ ਹਾਈਵੇਅ ’ਤੇ ਧੰਨੋਵਾਲੀ ਫਾਟਕ ਨੇੜੇ ਭਲਕੇ 29 ਸਤੰਬਰ ਵੀਰਵਾਰ ਦਾ ਧਰਨਾ ਪ੍ਰਦਰਸ਼ਨ ਮੁਲਤਵੀ ਕਰ ਦਿੱਤਾ ਹੈ। ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਬੁੱਧਵਾਰ ਨੂੰ ਉਚੇਚੇ ਤੋੌਰ ਤੇ  ਜਲੰਧਰ ਪਹੁੰਚੇ, ਉਨ੍ਹਾਂ ਨੇ ਕਿਸਾਨ ਜੱਥੇਬੰਦੀਆਂ ਨਾਲ ਮੀਟਿੰਗ ਕੀਤੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲਬਾਤ ਕਰਵਾਈ। ਮੰਤਰੀ ਨੇ ਕਿਸਾਨਾਂ ਦੀਆਂ ਸਾਰੀਆਂ ਮੰਗਾਂ 3 ਅਕਤੂਬਰ ਤੱਕ ਪੂਰੀਆਂ ਕਰਨ ਦਾ ਭਰੋਸਾ ਦਿੱਤਾ ਹੈ। ਇਸ ਤੋਂ ਬਾਅਦ ਕਿਸਾਨਾਂ ਨੇ ਭਲਕੇ ਦਾ ਧਰਨਾ ਮੁਲਤਵੀ ਕਰ ਦਿੱਤਾ ਹੈ। ਦੱਸ ਦੇਈਏ ਕਿ ਗੰਨੇ ਦਾ ਭਾਅ ਵਧਾਉਣ ਅਤੇ ਬਕਾਏ ਨੂੰ ਲੈ ਕੇ ਧਰਨਾ ਦੇਣ ਦਾ ਐਲਾਨ ਕੀਤਾ ਗਿਆ ਸੀ।"

Post a Comment

0 Comments