*ਕਪੁੂਰਥਲਾ ਚ ਐਕਸਿਸ ਬੈੰਕ ਚ ਪਿਆ ਡਾਕਾ, ਲੱਖਾਂ ਰੁਪਏ ਦੀ ਚੋਰੀ ਕਰਕੇ ਲੁਟੇਰੇ ਫਰਾਰ*
Post : V news 24
"ਕਪੂਰਥਲਾ, 29 ਸਤੰਬਰ (ਵਿਜੈ ਕੁਮਾਰ ਰਮਨ):- ਸ਼ਹਿਰ ਦੇ ਇਤਿਹਾਸਕ ਕਸਬੇ ਸੁਲਤਾਨਪੁਰ ਲੋਧੀ ਦੇ ਪਿੰਡ ਭਵਾਨੀਪੁਰ ਦੀ ਐਕਸਿਸ ਬੈੰਕ ਗੋਇੰਦਵਾਲ ਕਪੂਰਥਲਾ ਰੋਡ ਵਿਚੋਂ ਰਾਤ ਲੱਖਾਂ ਰੁਪਏ ਦੀ ਚੋਰੀ ਹੋਣ ਦੀ ਖਬਰ ਸਾਹਮਣੇ ਆਈ ਹੈੈ ।ਲੁਟੇਰੇ ਕੰਧ ਤੋੜ ਕੇ ਬੈਂਕ ਅੰਦਰ ਦਾਖਲ ਹੋਏ ਤੇ ਲੁੱਟ ਨੂੰ ਅੰਜ਼ਾਮ ਦਿੱਤਾ। ਲੁੱਟ ਦੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ। ਜਾਂਚ ਕਰਨ ਮੌਕੇ 'ਤੇ ਪੁਲਿਸ ਅਧਿਕਾਰੀ ਪਹੁੰਚ ਗਏ ਹਨ।"ਕਪੂਰਥਲਾ ਦੇ ਪਿੰਡ ਭਵਾਨੀਪੁਰ ਸਥਿਤ ਐਕਸਿਸ ਬੈਂਕ ਦੀ ਸ਼ਾਖਾ ਵਿੱਚ ਰਾਤ ਸਮੇਂ ਚੋਰਾਂ ਨੇ 38 ਲੱਖ ਰੁਪਏ ਚੋਰੀ ਕਰ ਲਏ। ਸਵੇਰੇ ਜਦੋਂ ਮੁਲਾਜ਼ਮ ਬੈਂਕ ਪੁੱਜੇ ਤਾਂ ਉਥੇ ਸਥਿਤੀ ਦੇਖ ਕੇ ਹੈਰਾਨ ਰਹਿ ਗਏ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਜਾਣਕਾਰੀ ਮੁਤਾਬਕ ਚੋਰ ਖੇਤਾਂ 'ਚੋਂ ਲੰਘਦੇ ਹੋਏ ਬਾਈਕ ਰਿਪੇਅਰ ਦੀ ਦੁਕਾਨ ਦੇ ਤਾਲੇ ਤੋੜਦੇ ਹੋਏ ਬੈਂਕ 'ਚ ਦਾਖਲ ਹੋਏ। ਬੈਂਕ ਵਿੱਚ ਰੱਖੀ ਵਾਲਟ ਨੂੰ ਕਟਰ ਨਾਲ ਕੱਟ ਕੇ ਉਸ ਵਿੱਚੋਂ ਕਰੀਬ 38 ਲੱਖ ਰੁਪਏ ਚੋਰੀ ਕਰ ਲਏ ਗਏ। ਪੁਲਸ ਟੀਮ ਮੌਕੇ 'ਤੇ ਪਹੁੰਚੀ ਅਤੇ ਕੁੱਤਿਆਂ ਦੀ ਟੀਮ ਦੀ ਮਦਦ ਨਾਲ ਜਾਂਚ ਕਰ ਰਹੀ ਹੈ। ਬੈਂਕ ਦੇ ਮੁੱਖ ਦਫ਼ਤਰ ਤੋਂ ਸੀਸੀਟੀਵੀ ਫੁਟੇਜ ਵੀ ਹਾਸਲ ਕੀਤੀ ਜਾ ਰਹੀ ਹੈ। ਐਕਸਿਸ ਬੈਂਕ ਦੇ ਸ਼ਾਖਾ ਦੇ ਮੈਨੇਜਰ ਮਨੀਸ਼ ਕੁਮਾਰ ਸ਼ਰਮਾ ਨੇ ਪੁਲਿਸ ਨੂੰ ਦੱਸਿਆ ਕਿ ਚੋਰਾਂ ਨੇ ਮੋਟਰਸਾਈਕਲ ਰਿਪੇਅਰ ਦੀ ਦੁਕਾਨ ਤੋਂ ਦੀ., ਬੈਂਕ ਦੀ ਬਿਲਡਿੰਗ ਦੇ ਪਿੱਛੇ ਖੇਤਾਂ ਵਿਚੋਂ ਰਸਤਾ ਬਣਾ ਕੇ ਬੈਂਕ ਦੀ ਛੱਤ 'ਤੇ ਦਾਖਲ ਹੋ ਕੇ ਬੈਂਕ 'ਚ ਦਾਖਲ ਹੋਏ ਇਸ ਘਟਨਾ ਨੂੰ ਅੰਜਾਮ ਦਿੱਤਾ
ਗਿਆ ਹੈ, ਬੈਂਕ ਵਿੱਚੋਂ ਕਰੀਬ 38 ਲੱਖ ਰੁਪਏ ਚੋਰੀ ਹੋ ਗਏ ਹਨ। ਪੁਲਸ ਫੋਰਸ ਮੌਕੇ 'ਤੇ ਪਹੁੰਚ ਕੇ ਜਾਂਚ ਕਰ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੀਸੀਟੀਵੀ ਫੁਟੇਜ ਆਉਣ ਤੋਂ ਬਾਅਦ ਚੋਰਾਂ ਦੀ ਪਹਿਚਾਣ ਹੋ ਸਕੇਗੀ, ਫਿਲਹਾਲ ਡੌਗ ਸਕੁਐਡ ਦੀ ਟੀਮ ਵੀ ਜਾਂਚ ਕਰ ਰਹੀ ਹੈ।
0 Comments