*ਜਲੰਧਰ ਕਮਿਸ਼ਨਰੇਟ ਪੁਲਸ ਨੇ 5 ਲੱਖ 64 ਹਜ਼ਾਰ ਦੀ ਲੁੱਟ ਦੀ ਵਾਰਦਾਤ ਕੀਤੀ ਟਰੇਸ ਤੇ ਮਾਸਟਰ ਮਾਈਂਡ ਨੂੰ ਕੀਤਾ ਗ੍ਰਿਫਤਾਰ*

*ਜਲੰਧਰ ਕਮਿਸ਼ਨਰੇਟ ਪੁਲਸ ਨੇ 5 ਲੱਖ 64 ਹਜ਼ਾਰ ਦੀ ਲੁੱਟ ਦੀ ਵਾਰਦਾਤ ਕੀਤੀ ਟਰੇਸ ਤੇ ਮਾਸਟਰ ਮਾਈਂਡ ਨੂੰ ਕੀਤਾ ਗ੍ਰਿਫਤਾਰ*



Post :   V news 24
    By :   Vijay Kumar Ramanਜਲੰਧਰ, 28 ਸਤੰਬਰ  (ਵਿਜੈ ਕੁਮਾਰ ਰਮਨ):- ਜਲੰਧਰ ਕਮਿਸ਼ਨਰੇਟ ਪੁਲਸ ਨੇ ਕੁਝ ਘੰਟਿਆਂ 'ਚ ਹੀ ਦਮੋਰੀਆ ਪੁੱਲ ਤੇ ਹੋਈ ਲੁੱਟ ਦੀ ਵਾਰਦਾਤ ਨੂੰ ਟਰੇਸ ਕਰਦੇ ਹੋਏ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ, ਡੀ.ਸੀ.ਪੀ ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਰਾਕੇਸ਼ ਕੁਮਾਰ ਪੁੱਤਰ ਯੁੱਧਵੀਰ ਵਾਸੀ ਨਿਊ ਗਾਂਧੀ ਨਗਰ ਨੇ ਸਵੇਰੇ ਕਰੀਬ 11:30 ਵਜੇ ਪੁਲਿਸ ਨੂੰ ਇਤਲਾਹ ਦਿੱਤੀ ਸੀ ਕਿ ਉਹ ਆਪਣੀ ਸਕੂਟੀ 'ਤੇ ਸਵਾਰ ਹੋ ਕੇ ਜਾ ਰਿਹਾ ਸੀ, ਜਦੋਂ ਉਹ ਦਮੋਰੀਆ ਕੋਲ ਪਹੁੰਚਿਆ। ਪੁਲ ਕੋਲ ਅਣਪਛਾਤੇ ਲੁਟੇਰੇ ਉਸ ਦੀ ਐਕਟਿਵਾ ਅਤੇ 5 ਲੱਖ 64 ਹਜ਼ਾਰ ਰੁਪਏ ਦੀ ਨਕਦੀ ਵਾਲਾ ਮੋਬਾਈਲ ਲੈ ਕੇ ਫ਼ਰਾਰ ਹੋ ਗਏ।
              ਜਿਸ 'ਤੇ ਕਾਰਵਾਈ ਕਰਦੇ ਹੋਏ ਏ.ਡੀ.ਸੀ.ਪੀ ਬਲਵਿੰਦਰ ਰੰਧਾਵਾ ਦੀ ਦੇਖ-ਰੇਖ 'ਚ ਜਦੋਂ ਥਾਣਾ ਇੰਚਾਰਜ ਕਮਲਜੀਤ ਸਿੰਘ ਨੇ ਰਾਕੇਸ਼ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਲੁੱਟ ਦਾ ਝੂਠਾ ਡਰਾਮਾ ਰਚਣ ਦੀ ਗੱਲ ਕਬੂਲੀ। ਉਸ ਨੇ ਲੁੱਟ ਦੀ ਰਕਮ ਮਨੀ ਅਰੋੜਾ ਪੁੱਤਰ ਕਿਸ਼ਨਲਾਲ ਵਾਸੀ ਨਿਊ ਗਾਂਧੀ ਨਗਰ ਤੋਂ ਬੈਂਕ ਵਿੱਚ ਜਮ੍ਹਾਂ ਕਰਵਾਉਣ ਲਈ ਲਈ ਸੀ।ਪੁਲਿਸ ਨੇ ਮੁਲਜ਼ਮਾਂ ਕੋਲੋਂ 2 ਲੱਖ 64 ਹਜ਼ਾਰ ਰੁਪਏ ਅਤੇ ਸਕੂਟਰ ਬਰਾਮਦ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 379ਬੀ ਅਤੇ 120ਬੀ ਤਹਿਤ ਕੇਸ ਦਰਜ ਕਰ ਲਿਆ ਹੈ।


Post a Comment

0 Comments