*ਗੋਪਾਲ ਨਗਰ ਵਿਚੋਂ ਦੁਕਾਨ ਦੇ ਬਾਹਰੋਂ ਐਕਟਿਵਾ ਚੋਰੀ ਕਰਨ ਵਾਲੇ 3 ਨੋੌਜਵਾਨ ਨੁੂੰ ਪੁਲਿਸ ਨੇ ਕੀਤਾ ਕਾਬੂ*
Post : V news 24
ਜਲੰਧਰ, 09 ਸਤੰਬਰ (ਵਿਜੈ ਕੁਮਾਰ ਰਮਨ):-ਜਲੰਧਰ ਕਮਿਸ਼ਨਰੇਟ ਪੁਲਿਸ ਦੇ ਥਾਣਾ ਡਵੀਜ਼ਨ ਨੰ. ਦੋ ਦੀ ਪੁਲਿਸ ਨੇ ਪਿਛਲੇ ਦਿਨੀਂ ਗੋਪਾਲ ਨਗਰ ਵਿਚੋਂ ਇਕ ਦੁਕਾਨ ਦੇ ਬਾਹਰੋਂ ਐਕਟਿਵਾ ਚੋਰੀ ਹੋਣ ਦੀ ਵਾਰਦਾਤ ਨੁੰ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਹੱਲ ਕਰਦਿਆਂ ਅੇੈਕਟਿਵਾ ਚੋਰੀ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਥਾਣਾ ਮੁਖੀ ਸਬ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਬੀਤੇ ਬੁੱਧਵਾਰ ਮਿਤੀ 7/ਸਤੰਬਰ /22 ਨੂੰ ਸਾਗਰ ਉਰਫ ਸਾਹਿਲ ਵਾਸੀ ਕੱਚਾ ਕੋਟ ਬਸਤੀ ਪੀਰਦਾਦ ਰੋਡ ਬਸਤੀ ਬਾਵਾ ਖੇਲ ਨੇ ਸ਼ਿਕਾਇਤ ਦਿੱਤੀ ਸੀ ਕਿ ਉਹ ਗੋਪਾਲ ਨਗਰ 'ਚ ਆਪਣੀ ਦੁਕਾਨ 'ਤੇ 24 ਅਗਸਤ ਨੂੰ ਸਵੇਰੇ ਸਵਾ ਨੌਂ ਵਜੇ ਐਕਟਿਵਾ 'ਤੇ ਆਇਆ ਸੀ। ਐਕਟਿਵਾ ਦੁਕਾਨ ਦੇ ਬਾਹਰ ਖੜ੍ਹੀ ਕਰ ਕੇ ਕੰਮ 'ਤੇ ਲੱਗ ਗਿਆ। ਦੁਪਹਿਰ ਡੇਢ ਵਜੇ ਦੇ ਕਰੀਬ ਜਦੋਂ ਬਾਹਰ ਨਿਕਲਿਆ ਤਾਂ ਐਕਟਿਵਾ ਚੋਰੀ ਹੋ ਚੁੱਕੀ ਸੀ। ਉਸ ਨੇ ਭਾਲ ਵੀ ਕੀਤੀ ਪਰ ਨਿਰਾਸ਼ਾ ਹੀ ਹੱਥ ਲੱਗੀ। ਥਾਣਾ ਮੁਖੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਾਗਰ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ। ਜਾਂਚ ਦੌਰਾਨ ਉਹ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕਰਦੇ-ਕਰਦੇ ਤਿੰਨ ਮੁਲਜ਼ਮਾਂ ਪਰਮਿੰਦਰ ਕੁਮਾਰ ਉਰਫ ਕਰਨ, ਰਾਜਵੀਰ ਤੇ ਅਨਿਲ ਕੁਮਾਰ ਤਿੰਨੇ ਵਾਸੀ ਸ਼ਹੀਦ ਬਾਬੂ ਲਾਭ ਸਿੰਘ ਨਗਰ ਤਕ ਪੁੱਜ ਗਏ। ਬੁੱਧਵਾਰ ਸ਼ਾਮ ਗੁਲਾਬ ਦੇਵੀ ਰੋਡ 'ਤੇ ਨਾਕੇਬੰਦੀ ਕੀਤੀ ਹੋਈ ਸੀ ਕਿ ਉਕਤ ਨੰਬਰ ਦੀ ਐਕਟਿਵਾ 'ਤੇ ਤਿੰਨੇ ਨਾਕੇ ਤੋਂ ਲੰਘਦੇ ਪੁਲਿਸ ਦੇ ਹੱਥੇ ਚੜ੍ਹ ਗਏ। ਤਿੰਨਾਂ ਨੂੰ ਅਦਾਲਤ 'ਚ ਪੇਸ਼ ਕਰ ਕੇ ਪੁਲਿਸ ਰਿਮਾਂਡ ਲਿਆ ਜਾਵੇਗਾ।
0 Comments