*ਦਿੱਲੀ ਤੋਂ ਜਲੰਧਰ ਵਿੱਚ ਚਰਸ ਦੀ ਸਪਲਾਈ ਦੇਣ ਲਈ ਆਇਆ ਨੋੌਜਵਾਨ ਆਇਆ ਪੁਲਿਸ ਦੇ ਅੜਿੱਕੇ,1 ਕਿੱਲੋ ਚਰਸ ਬਰਾਮਦ*

*ਦਿੱਲੀ ਤੋਂ ਜਲੰਧਰ ਵਿੱਚ ਚਰਸ ਦੀ ਸਪਲਾਈ ਦੇਣ ਲਈ ਆਇਆ ਨੋੌਜਵਾਨ ਆਇਆ ਪੁਲਿਸ ਦੇ ਅੜਿੱਕੇ,1 ਕਿੱਲੋ ਚਰਸ ਬਰਾਮਦ*



Post :  V news 24

    By :  Vijay Kumar Raman

ਜਲੰਧਰ, 21 ਸਤੰਬਰ  (ਵਿਜੈ ਕੁਮਾਰ ਰਮਨ):- ਮਹਾਂਨਗਰ ਜਲੰਧਰ ਦੀ ਕਮਿਸ਼ਨਰੇਟ ਪੁਲਿਸ ਦੇ ਐਂਟੀ ਨਾਰਕੋਟਿਕਸ ਸੈੱਲ ਦੀ ਟੀਮ ਨੇ ਗਸ਼ਤ ਦੌਰਾਨ ਇਕ ਨੌਜਵਾਨ ਨੂੰ ਕਾਬੂ ਕਰਕੇ ਉਸ ਕੋਲੋਂ ਲੱਖਾਂ ਰੁਪਏ ਦੀ ਚਰਸ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।ਉਕਤ ਨੌਜਵਾਨ ਦਿੱਲੀ ਤੋਂ ਚਰਸ ਲਿਆ ਕੇ ਜਲੰਧਰ ਵਿਚ ਸਪਲਾਈ ਦੇਣ ਲਈ ਆਇਆ ਸੀ।

ਡੀਸੀਪੀ ਇਨਵੈਸਟੀਗੇਸ਼ਨ ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਏਸੀਪੀ ਇਨਵੈਸਟੀਗੇਸ਼ਨ ਪਰਮਜੀਤ ਸਿੰਘ ਦੀ ਅਗਵਾਈ ਹੇਠ ਐਂਟੀ ਨਾਰਕੋਟਿਕ ਸੈੱਲ ਦੇ ਮੁਖੀ ਇੰਸਪੈਕਟਰ ਇੰਦਰਜੀਤ ਸਿੰਘ ਪੁਲੀਸ ਪਾਰਟੀ ਸਮੇਤ ਟੀ ਪੁਆਇੰਟ ਸਤਲੁਜ ਸਿਨੇਮਾ ਵਾਲੀ ਗਲੀ ਨੇੜੇ ਮੌਜੂਦ ਸਨ। ਇਕ ਮੋਨਾ ਨੌਜਵਾਨ ਆਪਣੇ ਮੋਢੇ ਉੱਤੇ ਨੀਲੇ ਰੰਗ ਦਾ ਕਿੱਟ ਬੈਗ ਲੈ ਕੇ ਆਉਂਦਾ ਦਿਖਾਈ ਦਿੱਤਾ। ਉਸ ਨੌਜਵਾਨ ਨੇ ਜਦ ਪੁਲਿਸ ਪਾਰਟੀ ਦੇਖੀ ਤਾਂ ਉਹ ਇਕਦਮ ਘਬਰਾ ਕੇ ਤੇਜ਼ ਤੇਜ਼ ਕਦਮਾਂ ਨਾਲ ਪਿੱਛੇ ਮੁੜ ਪਿਆ। ਸ਼ੱਕ ਪੈਣ 'ਤੇ ਪੁਲਿਸ ਪਾਰਟੀ ਨੇ ਉਸਨੂੰ ਕਾਬੂ ਕਰਕੇ ਉਸਦਾ ਨਾਮ ਪੁੱਛਿਆ ਤਾਂ ਉਸਨੇ ਆਪਣਾ ਨਾਮ ਦੀਪਕ ਬਹਾਦਰ ਵਾਸੀ ਪਿੰਡ ਕਸੋਲ ਮਣੀਕਰਨ ਕੁੱਲੂ ਹਿਮਾਚਲ ਪ੍ਰਦੇਸ਼ ਹਾਲ ਵਾਸੀ ਮਜਨੂੰ ਕਾ ਟੀਲਾ ਨਵੀਂ ਦਿੱਲੀ ਦੱਸਿਆ।ਉਸ ਕੋਲ ਕੋਈ ਨਸ਼ੀਲਾ ਪਦਾਰਥ ਹੋਣ ਦਾ ਸ਼ੱਕ ਪੈਣ ਤੇ ਮੌਕੇ ਤੇ ਏਸੀਪੀ ਮਾਡਲ ਟਾਊਨ ਖੁਸ਼ਬੀਰ ਕੌਰ ਨੂੰ ਬੁਲਾਇਆ ਗਿਆ ਜਿਨ੍ਹਾਂ ਦੀ ਹਾਜ਼ਰੀ ਵਿਚ ਜਦ ਉਸ ਦੇ ਬੈਗ ਦੀ ਤਲਾਸ਼ੀ ਲਈ ਗਈ ਤਾਂ ਉਸ ਵਿਚੋਂ ਇਕ ਕਿੱਲੋ 25 ਗ੍ਰਾਮ ਚਰਸ ਬਰਾਮਦ ਹੋਈ। ਇਸ 'ਤੇ ਦੀਪਕ ਬਹਾਦਰ ਨੂੰ ਗ੍ਰਿਫਤਾਰ ਕਰ ਲਿਆ ਗਿਆ।

Post a Comment

0 Comments