* ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਜਿਲਾ ਪੱਧਰੀ ਵਫ਼ਦ ਐਸ ਐਸ ਪੀ ਦਫਤਰ ਬਟਾਲਾ ਨੂੰ ਮਿਲਿਆ*
21 ਸੂਤਰੀ ਮੰਗ ਪੱਤਰ ਵਿੱਚ 16 ਮਸਲੇ ਲਗਭਗ ਹੱਲ ਤੇ ਬਾਕੀ ਦੇ ਮਸਲੇ ਹੱਲ ਕਰਨ ਦਾ ਐਸ ਐਸ ਪੀ ਬਟਾਲਾ ਵੱਲੋਂ ਦਿੱਤਾ ਗਿਆ ਭਰੋਸਾ
Post. V news 24
On. 3 Aprl. 2021
ਕਾਦੀਆਂ, 3 ਅਪ੍ਰੈਲ (ਸੰਦੀਪ ਸਿੰਘ ਬੱਬਲੂ):-18 ਮਾਰਚ 2021 ਨੂੰ ਤਕਰੀਬਨ 11 ਵਜੇ ਦੇ ਕਰੀਬ ਐਸ ਐਸ ਪੀ ਦਫਤਰ ਬਟਾਲਾ ਦੇ ਸਾਹਮਣੇ ਧਰਨਾ ਲਗਾਇਆ ਗਿਆ ਸੀ । ਜੋ ਕਿ ਲਗਭਗ 8-9 ਘੰਟੇ ਧਰਨਾ ਚੱਲਿਆ। ਇਸ ਉਪਰੰਤ ਕਿਸਾਨ ਆਗੂਆਂ ਨਾਲ ਐਸ ਐਸ ਪੀ ਬਟਾਲਾ ਨੇ ਉਸ ਵੇਲੇ ਮੀਟਿੰਗ ਕੀਤੀ ਅਤੇ ਮੀਟਿੰਗ ਕਰਨ ਤੋਂ ਬਾਅਦ ਇਸ ਵਿਸ਼ਵਾਸ ਨਾਲ ਧਰਨਾ ਚੁੱਕਿਆ ਗਿਆ ਕਿ ਇਹ ਸਾਰੇ ਮਸਲੇ
ਹੱਲ ਕਰਨ ਵਾਸਤੇ ਮਾਨਯੋਗ ਐਸਐਸਪੀ ਵੱਲੋਂ 2 ਅਪ੍ਰੈਲ ਤੱਕ ਦਾ ਸਮਾਂ ਮੰਗਿਆ ਗਿਆ ਸੀ। ਐਸ ਐਸ ਪੀ ਦੇ ਅਸ਼ਵਾਸਨ ਤੋਂ ਬਾਅਦ ਧਰਨੇ ਨੂੰ ਚੁੱਕ ਲਿਆ ਗਿਆ ਸੀ। 2 ਅਪ੍ਰੈਲ ਨੂੰ ਉਸੇ ਮਸਲਿਆਂ ਬਾਰੇ ਮਾਣਯੋਗ ਐਸਐਸਪੀ ਬਟਾਲਾ ਨੂੰ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦਾ ਵਫ਼ਦ ਸੀਨੀਅਰ ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ ਦੀ ਅਗਵਾਈ ਵਿੱਚ ਮਿਲਿਆ। ਕਿਸਾਨ ਆਗੂਆਂ ਵੱਲੋਂ ਜੋ 21 ਸੂਤਰੀ ਮੰਗ ਪੱਤਰ ਐਸ ਐਸ ਪੀ ਬਟਾਲਾ ਨੂੰ ਦਿੱਤਾ ਗਿਆ ਸੀ ਉਸ ਮੰਗ ਪੱਤਰ ਦੇ 16 ਤੋਂ 17 ਦੇ ਕਰੀਬ ਮੰਗਾਂ ਮੰਨ ਲਈਆਂ ਗਈਆਂ ਹਨ ਜਿਵੇਂ ਕਿ ਕਿਸਾਨ ਆਗੂਆਂ ਦੇ ਉੱਪਰ ਥਾਣਾ ਘੁਮਾਣ ਥਾਣਾ ਰੰਗੜ ਨੰਗਲ ਵਿੱਚ ਕਰੋਨਾ ਦੇ ਪਰਚੇ, ਪਰਾਲੀ ਸਾੜਨ ਤੇ ਹੋਏ ਪਰਚੇ ਰੱਦ ਕਰ ਦਿੱਤੇ ਗਏ ਹਨ। ਇਸੇ ਤਰ੍ਹਾਂ ਜੋ ਗਾਲੋਵਾਲ ਦੇ ਏਜੰਟ ਵੱਲੋਂ ਇਕ ਕਿਸਾਨ ਨਾਲ 20 ਲੱਖ ਦੀ ਠੱਗੀ ਮਾਰੀ ਗਈ ਸੀ ਉਸ ਉਪਰ ਵੀ ਪਰਚਾ ਦਰਜ਼ ਕਰ ਲਿਆ ਗਿਆ ਹੈ। ਇਸੇ ਤਰ੍ਹਾਂ ਜੋਂ ਵੱਖ-ਵੱਖ ਪਿੰਡਾਂ ਵਿੱਚ ਕਿਸਾਨਾਂ ਤੇ ਝੂਠੇ ਪਰਚੇ ਸਿਆਸੀ ਸ਼ਹਿ ਤੇ ਦਰਜ ਕੀਤੇ ਗਏ ਸਨ ਉਨ੍ਹਾਂ ਦੀ ਇਨਕੁਆਰੀ ਕਰਵਾ ਕੇ ਰੱਦ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਗਈ ਹੈ। ਮਾਨਯੋਗ ਐਸਐਸਪੀ ਸਾਹਿਬ ਨੇ ਕਿਸਾਨਾਂ ਦੇ ਵਫ਼ਦ ਨੂੰ ਵਿਸ਼ਵਾਸ ਦਵਾਇਆ ਹੈ ਕਿ ਜੇਕਰ ਹੇਠਾਂ ਕਿਸੇ ਚੌਕੀ ਜਾਂ ਥਾਣੇ ਵਿੱਚ ਸੁਣਵਾਈ ਨਹੀਂ ਹੁੰਦੀ ਤਾਂ ਮੇਰੇ ਨਾਲ ਸਿੱਧਾ ਰਾਬਤਾ ਕੀਤਾ ਜਾਵੇ ਇਸ ਮੌਕੇ ਤੇ ਸੀਨੀਅਰ ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ ਜ਼ਿਲਾ ਪ੍ਰਧਾਨ ਗੁਰਪ੍ਰੀਤ ਸਿੰਘ ਖ਼ਾਨਪੁਰ, ਜ਼ਿਲਾ ਜਰਨਲ ਸਕੱਤਰ ਹਰਵਿੰਦਰ ਸਿੰਘ ਖੁਜਾਲਾ, ਹਰਭਜਨ ਸਿੰਘ ਵੈਰੋਨੰਗਲ ਜੋਨ ਪ੍ਰਧਾਨ ਅੱਚਲ ਸਾਹਿਬ, ਜੋਗਿੰਦਰ ਸਿੰਘ ਨੱਤ, ਸਤਨਾਮ ਸਿੰਘ ਮਧਰੇ, ਅਜੈਬ ਸਿੰਘ, ਸੁਖਦੇਵ ਸਿੰਘ ਨੱਤ, ਸ਼ੀਤਲ ਸਿੰਘ ਢਪੱਈ, ਪ੍ਰੈਸ ਸਕੱਤਰ ਹਰਵਿੰਦਰ ਸਿੰਘ ਬਿੱਕਾ, ਅਸ਼ੋਕ ਵਰਧਨ, ਹਰਦੀਪ ਸਿੰਘ ਫੌਜੀ ਆਦਿ ਕਿਸਾਨ ਆਗੂ ਹਾਜਰ ਸਨ ।
0 Comments