ਪੁਲਿਸ ਨੇ ਕੇਸ ਦਰਜ ਕਰਕੇ 3 ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ
ਏਡੀਸੀਪੀ ਜਗਜੀਤ ਸਿੰਘ ਸਰੋਹਾ, ਏਸੀਪੀ ਸੁਖਜਿਦਰ ਸਿੰਘ ਨੇ ਦੱਸਿਆ ਕਿ ਥਾਣਾ ਇੰਚਾਰਜ ਮੁਕੇਸ਼ ਕੁਮਾਰ ਨੇ ਸ਼ਿਕਾਇਤ ਦਰਜ ਕਰਵਾਈ ਸੀ। ਅਸ਼ੋਕ ਕੁਮਾਰ, ਪੁੱਤਰ ਸਰਦਾਰੀ ਲਾਲ ਨਿਵਾਸੀ ਗ੍ਰੀਨ ਪਾਰਕ ਦੁਆਰਾ ਕਿ ਉਹ ਦਾਲਾਂ ਵੇਚਣ ਦਾ ਵਪਾਰੀ ਹੈ। ਉਸਨੇ ਆਪਣੇ ਨੌਕਰ ਵਿਸ਼ਾਲ ਨੂੰ ਬੈਂਕ ਵਿੱਚ ਜਮ੍ਹਾ ਕਰਵਾਉਣ ਲਈ 2 ਲੱਖ 28 ਹਜ਼ਾਰ ਰੁਪਏ ਦਿੱਤੇ। ਉਹ ਉਨ੍ਹਾਂ ਕੋਲ ਆਇਆ ‘ਤੇ ਕਿਹਾ ਕਿ ਉਹਨਾਂ ਦੇ ਪੈਸੇ ਲੁਟੇਰਿਆਂ ਨੇ ਲੁੱਟ ਲਿਆ ਹੈ।
ਜਦੋਂ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ, ਤਾਂ ਸੀਸੀਟੀਵੀ ਕੈਮਰੇ ,ਦੀ ਮਦਦ ਨਾਲ ਇਹ ਮਾਮਲਾ ਸਾਹਮਣੇ ਆਇਆ, ਕਿ ਵਿਸ਼ਾਲ ਨੇ ਆਪਣੇ ਦੋ ਸਾਥੀਆਂ ਸ਼ੁਭਮ ‘ਤੇ ਕਰਨ ਦੇ ਨਾਲ ਮਿਲ ਕੇ ਲੁੱਟ ਦਾ ਡਰਾਮਾ ਕੀਤਾ। ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸਦੇ ਕਬਜ਼ੇ ਵਿਚੋਂ ਰੁਪਏ ਵੀ ਬਰਾਮਦ ਕੀਤੇ ਗਏ ਹਨ। ਥਾਣਾ 3 ਦੇ ਇੰਚਾਰਜ ਨੇ ਕਿਹਾ ਕਿ ਪਰਚਾ ਦਰਜ ਕਰ ਦਿੱਤਾ ਗਿਆ ਹੈ, ‘ਤੇ ਕਾਨੂੰਨ ਮੁਤਾਬਕ ਜੋ ਬਣਦੀ ਕਾਰਵਾਈ ਕੀਤੀ ਜਾਵੇਗੀ।
Post. V news 24
By. Vijay Kumar Raman
ਜਲੰਧਰ (ਵਿਜੈ ਕੁਮਾਰ ਰਮਨ):-ਜਲੰਧਰ ਥਾਣਾ 3 ਦੀ ਪੁਲਿਸ ਨੇ ਇਕ ਮੁਲਜ਼ਮ ਦਾ ਪਰਦਾਫਾਸ਼ ਕੀਤਾ ਹੈ। ਜੋ ਆਪਣੇ ਮਾਲਕਾਂ ਦੀ ਲੱਖਾਂ ਰੁਪਏ ਦੀ ਰਾਸ਼ੀ ਹੜੱਪਣਾ ਚਾਹੁੰਦਾ ਸੀ। 2 ਲੱਖ 28 ਹਜ਼ਾਰ ਰੁਪਏ ਬੈਂਕ ਵਿੱਚ ਜਮ੍ਹਾ ਕਰਨੇ ਸਨ। ਦੋ ਸਾਥੀਆਂ ਨਾਲ ਡਰਾਮਾ ਰਚਦਿਆਂ ਉਨ੍ਹਾਂ ਨੇ ਰੁਪਏ ਲੁੱਟ ਲਿੱਤੇ। ਪੁਲਿਸ ਨੇ ਲੁੱਟ ਦੇ ਡਰਾਮੇ ਦੇ ਕੇਸ ਦਾ ਡਰਾਪ ਸੀਨ ਕਰਦਿਆ ਮਾਮਲਾ ਦਰਜ ਕਰਕੇ ਕੇਸ ਦੇ ਮਾਸਟਰ ਮਾਇਡ ਸਮੇਤ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ। ਜਿਸ ਦੀ ਪਹਿਚਾਣ ਵਿਸ਼ਾਲ, ਪੁੱਤਰ ਬਿੱਟੂ ਨਿਵਾਸੀ ਕਿਸ਼ਨਪੁਰਾ, ਸ਼ੁਭਮ, ਪੁੱਤਰ ਅਨੰਤ ਰਾਮ, ਕਰਨ, ਉਰਫ ਮੋਨੂੰ ਪੁੱਤਰ ਰਮੇਸ਼ ਕੁਮਾਰ, ਤਿੰਨੋਂ ਨਿਵਾਸੀ ਕਿਸ਼ਨਪੁਰਾ ਵਜੋਂ ਹੋਈ ਹੈ।
ਏਡੀਸੀਪੀ ਜਗਜੀਤ ਸਿੰਘ ਸਰੋਹਾ, ਏਸੀਪੀ ਸੁਖਜਿਦਰ ਸਿੰਘ ਨੇ ਦੱਸਿਆ ਕਿ ਥਾਣਾ ਇੰਚਾਰਜ ਮੁਕੇਸ਼ ਕੁਮਾਰ ਨੇ ਸ਼ਿਕਾਇਤ ਦਰਜ ਕਰਵਾਈ ਸੀ। ਅਸ਼ੋਕ ਕੁਮਾਰ, ਪੁੱਤਰ ਸਰਦਾਰੀ ਲਾਲ ਨਿਵਾਸੀ ਗ੍ਰੀਨ ਪਾਰਕ ਦੁਆਰਾ ਕਿ ਉਹ ਦਾਲਾਂ ਵੇਚਣ ਦਾ ਵਪਾਰੀ ਹੈ। ਉਸਨੇ ਆਪਣੇ ਨੌਕਰ ਵਿਸ਼ਾਲ ਨੂੰ ਬੈਂਕ ਵਿੱਚ ਜਮ੍ਹਾ ਕਰਵਾਉਣ ਲਈ 2 ਲੱਖ 28 ਹਜ਼ਾਰ ਰੁਪਏ ਦਿੱਤੇ। ਉਹ ਉਨ੍ਹਾਂ ਕੋਲ ਆਇਆ ‘ਤੇ ਕਿਹਾ ਕਿ ਉਹਨਾਂ ਦੇ ਪੈਸੇ ਲੁਟੇਰਿਆਂ ਨੇ ਲੁੱਟ ਲਿਆ ਹੈ।
ਜਦੋਂ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ, ਤਾਂ ਸੀਸੀਟੀਵੀ ਕੈਮਰੇ ,ਦੀ ਮਦਦ ਨਾਲ ਇਹ ਮਾਮਲਾ ਸਾਹਮਣੇ ਆਇਆ, ਕਿ ਵਿਸ਼ਾਲ ਨੇ ਆਪਣੇ ਦੋ ਸਾਥੀਆਂ ਸ਼ੁਭਮ ‘ਤੇ ਕਰਨ ਦੇ ਨਾਲ ਮਿਲ ਕੇ ਲੁੱਟ ਦਾ ਡਰਾਮਾ ਕੀਤਾ। ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸਦੇ ਕਬਜ਼ੇ ਵਿਚੋਂ ਰੁਪਏ ਵੀ ਬਰਾਮਦ ਕੀਤੇ ਗਏ ਹਨ। ਥਾਣਾ 3 ਦੇ ਇੰਚਾਰਜ ਨੇ ਕਿਹਾ ਕਿ ਪਰਚਾ ਦਰਜ ਕਰ ਦਿੱਤਾ ਗਿਆ ਹੈ, ‘ਤੇ ਕਾਨੂੰਨ ਮੁਤਾਬਕ ਜੋ ਬਣਦੀ ਕਾਰਵਾਈ ਕੀਤੀ ਜਾਵੇਗੀ।
ਸ਼ਹਿਰ ਦੇ ਵਿਅਸਤ ਰਹਿਣ ਵਾਲੇ ਪ੍ਰਤਾਪ ਬਾਗ ਇਲਾਕੇ ਵਿਚ ਦਿਨ ਦਿਹਾੜੇ ਇੱਕ ਨੌਜਵਾਨ ਨੂੰ ਅਗਵਾ ਕਰ ਕੇ ਉਸ ਦੇ ਕੋਲੋਂ ਢਾਈ ਲੱਖ ਦੀ ਨਕਦੀ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੇ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਫੈਲ ਗਿਆ ਹੈ। ਸੂਚਨਾ ਮਿਲਦੇ ਹੀ ਪੁਲੀਸ ਮੌਕੇ ਤੇ ਪਹੁੰਚ ਗਈ ਹੈ ਅਤੇ ਦੋਸ਼ੀ ਨੌਜਵਾਨਾਂ ਦਾ ਸੁਰਾਗ ਲੱਭਣ ਲਈ ਆਸਪਾਸ ਲੱਗੇ ਸੀਸੀਟੀਵੀ ਕੈਮਰੇ ਚੈੱਕ ਕਰ ਰਹੀ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਮੰਡੀ ਰੋਡ ਤੇ ਦਾਲਾਂ ਦੇ ਵਪਾਰੀ ਅਸ਼ੋਕ ਕੁਮਾਰ ਦੇ ਕੋਲ ਕੰਮ ਦੇ ਢਾਈ ਲੱਖ ਰੁਪਏ ਬੈਂਕ ਵਿੱਚ ਜਮ੍ਹਾਂ ਕਰਵਾਉਣ ਗਿਆ ਸੀ। ਨੌਜਵਾਨ ਦਾ ਕਹਿਣਾ ਹੈ ਕਿ ਰਾਸਤੇ ਵਿੱਚ ਕੁਝ ਨੌਜਵਾਨਾਂ ਨੇ ਉਸ ਦਾ ਅਗਵਾ ਕਰ ਲਿਆ ਅਤੇ ਸਿਰ ਤੇ ਕਿਸੇ ਚੀਜ਼ ਨਾਲ ਹਮਲਾ ਕੀਤਾ ਅਤੇ ਉਹ ਪੈਸੇ ਲੈ ਕੇ ਫਰਾਰ ਹੋ ਗਏ। ਉਸ ਨੇ ਕਿਹਾ ਕਿ ਉਸ ਨੂੰ ਪਹਿਲਾਂ ਇਕ ਕਮਰੇ ਵਿਚ ਲੈ ਜਾਇਆ ਗਿਆ ਤੇ ਉਸ ਦੇ ਬਾਅਦ ਨਕਦੀ ਖੋਹ ਕੇ ਦੋਸ਼ੀ ਫਰਾਰ ਹੋ ਗਏ। ਪੁਲੀਸ ਨੇ ਨੌਜਵਾਨ ਦੇ ਬਿਆਨ ਦਰਜ ਕਰ ਸਾਰੇ ਮਾਮਲੇ ਦੀ ਜਾਚ ਸ਼ੁਰੁੂ ਕਰ ਦਿੱਤੀ ਥਾਣਾ ਮੁੱਖੀ ਮੁਤਾਬਕ ਮਾਮਲਾ ਸ਼ੱਕੀ ਲੱਗ ਰਿਹਾ ਹੈ....।
0 Comments