ਥਾਣਾ ਡਵੀਜ਼ਨ 2 ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 3 ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ
Post. V news 24
By. Vijay Kumar Raman
On. 30 April, 2021
ਜਲੰਧਰ, 30 ਅਪ੍ਰੈਲ,(ਵਿਜੈ ਕੁਮਾਰ ਰਮਨ):- ਕਮਿਸ਼ਨਰੇਟ ਪੁਲਿਸ ਦੇ ਥਾਣਾ ਡਵੀਜਨ ਨੰ 2 ਦੀ ਪੁਲਿਸ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਥਾਣਾ ਇੰਚਾਰਜ ਸੁਖਬੀਰ ਸਿੰਘ ਨੇ ਦੱਸਿਆ ਕਿ ਫੁੱਟਬਾਲ ਚੌਕ ਵਿਖੇ ਨਾਕਾਬੰਦੀ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਕੁਝ ਲੋਕ ਜਨਤਾ ਕਲੋਨੀ ਤੋਂ ਚੋਰੀ ਕੀਤੀ ਆਲਟੋ ਕਾਰ ਵੇਚਣ ਲਈ ਕਾਰ ਵਿਚ ਘੁੰਮ ਰਹੇ ਸਨ।
ਪੁਲਿਸ ਨੇ ਆਲਟੋ ਕਾਰ ਨੰਬਰ ਪੀਬੀ 12 ਈ 3289 ਨੂੰ ਨਾਕਾਬੰਦੀ ਤੇ ਕਾਬੂ ਕਰ ਲਿਆ। ਮੁਲਜ਼ਮਾਂ ਦੀ ਪਛਾਣ ਅਮਨ ਸਿੰਘ ਪੁੱਤਰ ਗੁਰਮੀਤ ਸਿੰਘ, ਪ੍ਰਿੰਸ ਪੁੱਤਰ ਰਵਿੰਦਰ ਕੁਮਾਰ, ਸਾਹਿਲ ਪੁੱਤਰ ਬਲਜੀਤ ਸਿੰਘ, ਤਿੰਨੋਂ ਨਿਵਾਸੀ ਬਾਬੂ ਲਾਭ ਸਿੰਘ ਨਗਰ ਵਜੋਂ ਹੋਈ ਹੈ। ਪੁਲਿਸ ਨੇ ਇਸ ਮਾਮਲਾ ਨੇ ਦਰਜ ਕਰ ਅਗਲੀ ਕਾਰਵਾਈ ਸ਼ੁਰੁੂ ਕਰ ਦਿੱਤੀ ਹੈ।
0 Comments